Breaking News
Home / ਕੈਨੇਡਾ / Front / ਚੰਡੀਗੜ੍ਹ ’ਚ ਮੈਟਰੋ ਦਾ ਕੰਮ 2027 ਤੱਕ ਹੋਵੇਗਾ ਸ਼ੁਰੂ

ਚੰਡੀਗੜ੍ਹ ’ਚ ਮੈਟਰੋ ਦਾ ਕੰਮ 2027 ਤੱਕ ਹੋਵੇਗਾ ਸ਼ੁਰੂ

ਚੰਡੀਗੜ੍ਹ ’ਚ ਮੈਟਰੋ ਦਾ ਕੰਮ 2027 ਤੱਕ ਹੋਵੇਗਾ ਸ਼ੁਰੂ

ਪਹਿਲੇ ਪੜ੍ਹਾਅ ਤਹਿਤ 91 ਕਿਲੋਮੀਟਰ ਲਾਈਨ ਵਿਛੇਗੀ

ਚੰਡੀਗੜ੍ਹ/ਬਿਊਰੋ ਨਿਊਜ਼

ਚੰਡੀਗੜ੍ਹ ਵਿਚ ਮੈਟਰੋ ਲਾਈਨ ਵਿਛਾਉਣ ਲਈ ਅਲਟਰਨੇਟਿਵ ਅਸੈਸਮੈਂਟ ਰਿਪੋਰਟ (ਏ.ਏ.ਆਰ.) ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਇਸ ਵਿਚ ਹੁਣ ਡਿਟੇਲ ਪੋ੍ਰਜੈਕਟ ਰਿਪੋਰਟ ’ਤੇ ਕੰਮ ਚੱਲ ਰਿਹਾ ਹੈ। ਜੇਕਰ ਡਿਟੇਲ ਪ੍ਰੋਜੈਕਟ ਰਿਪੋਰਟ ਨੂੰ ਵੀ ਮਨਜੂਰੀ ਮਿਲਦੀ ਹੈ ਤਾਂ 2027 ਵਿਚ ਪਹਿਲੇ ਪੜ੍ਹਾਅ ਤਹਿਤ ਮੈਟਰੋ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਪਹਿਲੇ ਪੜਾਅ ਵਿਚ 91 ਕਿਲੋਮੀਟਰ ਲੰਮੀ ਮੈਟਰੋ ਲਾਈਨ ਵਿਛਾਈ ਜਾਵੇਗੀ, ਜਦੋਂ ਕਿ ਦੂਜੇ ਪੜ੍ਹਾਅ ਵਿਚ 63 ਕਿਲੋਮੀਟਰ ਮੈਟਰੋ ਲਾਈਨ ਵਿਛਾਉਣ ਦਾ ਟੀਚਾ ਹੈ। ਦੋਵੇਂ ਪੜ੍ਹਾਵਾਂ ਤਹਿਤ ਕਰੀਬ 154 ਕਿਲੋਮੀਟਰ ਮੈਟਰੋ ਲਾਈਨ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿਚ ਵਿਛਾਈ ਜਾਵੇਗੀ। ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿਚ ਵਿਛਾਈ ਜਾਣ ਵਾਲੀ ਮੈਟਰੋ ਲਾਈਨ ਵਿਚ ਤਿੰਨੋਂ ਸ਼ਹਿਰਾਂ ਦੇ ਜ਼ਿਆਦਾ ਤੋਂ ਜ਼ਿਆਦਾ ਖੇਤਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਲਟਰਨੇਟਿਵ ਅਸੈਸਮੈਂਟ ਰਿਪੋਰਟ ਨੂੰ ਤਿੰਨ ਮਹੀਨੇ ਪਹਿਲਾਂ ਪੇਸ਼ ਕੀਤਾ ਗਿਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਵਿਚ ਪਹਿਲੀ ਮੈਟਰੋ ਰੇਲ ਲਾਈਨ ਨਿਊ ਚੰਡੀਗੜ੍ਹ ਤੋਂ ਪੰਚਕੂਲਾ ਤੱਕ ਵਿਛਾਈ ਜਾਵੇਗੀ। ਚੰਡੀਗੜ੍ਹ ਵਿਚ ਵਿਛਾਈ ਜਾਣ ਵਾਲੀ ਮੈਟਰੋ ਲਾਈਨ ’ਤੇ ਕਰੀਬ 13 ਹਜ਼ਾਰ ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਸਦਾ 60 ਫੀਸਦੀ ਹਿੱਸਾ ਕੇਂਦਰ ਸਰਕਾਰ ਵਲੋਂ ਦਿੱਤਾ ਜਾਵੇਗਾ ਅਤੇ ਬਾਕੀ 40 ਫੀਸਦੀ ਹਿੱਸਾ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਵਲੋਂ ਦਿੱਤਾ ਜਾਣਾ ਹੈ।

Check Also

ਸ੍ਰੀ ਅਕਾਲ ਤਖਤ ਸਾਹਿਬ ਦਾ ਯੋਗੀ ਸਰਕਾਰ ਨੂੰ ਅਲਟੀਮੇਟਮ

ਯੂਪੀ ’ਚ ਸਿੱਖ ਗ੍ਰੰਥੀ ਦੀ ਧੀ ਨਾਲ ਜ਼ਬਰ ਜਨਾਹ ਦਾ ਮਾਮਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਉਤਰ ਪ੍ਰਦੇਸ਼ …