Breaking News
Home / 2022 / May (page 18)

Monthly Archives: May 2022

ਪਰਵਾਸੀ ਨਾਮਾ

ਮਹਿੰਗਾਈ ਦੈਂਤ ਮਹਿੰਗਾਈ ਵਾਲਾ ਸਭ ਨੂੰ ਡਰਾਈ ਜਾਂਦਾ, ਤੇ ਆਮ ਬੰਦੇ ਦੀ ਕੋਈ ਨਾ ਪੇਸ਼ ਜਾਏ। ਭਾਅ Grocery ਦੇ ਪਹਿਲਾਂ ਤੋਂ Double ਹੋਏ, ਦੋ ਡਾਲਰਾਂ ਦੀ ਹੁਣ ਲੀਟਰ ਨਾ ਗੈਸ ਆਏ। ਟੱਬਰ ਹੰਭ ਗਿਆ ਲਾ-ਲਾ ਦੋ ਸ਼ਿਫ਼ਟਾਂ, ਪਰ ਸਿਰ ਤੋਂ ਪੈਰਾਂ ਤਕ ਪੂਰਾ ਨਾ ਖ਼ੇਸ ਆਏ। Mental Health ਵੀ ਏਥੇ …

Read More »

ਗ਼ਜ਼ਲ

ਤੈਨੂੰ ਕੀ ਸ਼ਹਿਰ ‘ਚ ਮਚੀ ਦੁਹਾਈ ਹੈ, ਤੈਨੂੰ ਕੀ ਕਹੇਂ ਐਵੇਂ ਅੱਤ ਮਚਾਈ ਹੈ, ਤੈਨੂੰ ਕੀ। ਤੂੰ ਕੀ ਜਾਣੇ ਭੁੱਖ ਪਿਆਸ ਕੀ ਹੁੰਦੀ ਹੈ, ਪਰ ਤੂੰ ਰੱਜਵੀਂ ਖਾਈ ਹੈ, ਤੈਨੂੰ ਕੀ। ਉਡੀਕਾਂ ਕਰਦੇ ਹੀ ਰੋਗੀ ਮਰ ਜਾਂਦੇ, ਤੇਰੇ ਕੋਲ ਦਵਾਈ ਹੈ, ਤੈਨੂੰ ਕੀ। ਚਾਰ ਚੁਫੇਰਾ ਮੱਚਦਾ, ਮੱਚ ਜਾਵੇ, ਤੂੰ ਨਹਿਰ …

Read More »

ਐਨਡੀਪੀ ਆਗੂ ਐਂਡਰੀਆ ਹੌਰਵਥ ਆਈ ਕੋਵਿਡ-19 ਪਾਜ਼ੀਟਿਵ

ਓਨਟਾਰੀਓ ਦੀ ਐਨਡੀਪੀ ਆਗੂ ਐਂਡਰੀਆ ਹੌਰਵਥ ਦਾ ਕੋਵਿਡ-19 ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਵੀਰਵਾਰ ਸਵੇਰੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਹੌਰਵਥ ਨੇ ਆਖਿਆ ਕਿ ਹੁਣ ਜਦੋਂ ਚੋਣਾਂ ਵਿੱਚ ਦੋ ਹਫਤੇ ਹੀ ਰਹਿ ਗਏ ਹਨ ਤਾਂ ਅਜਿਹੇ ਵਿੱਚ ਉਹ ਆਈਸੋਲੇਸ਼ਨ ਵਿੱਚ ਕੰਮ ਕਰਨਾ ਤੇ ਕੈਂਪੇਨ ਚਲਾਉਣਾ ਜਾਰੀ ਰੱਖੇਗੀ।ਆਉਣ ਵਾਲੇ ਦਿਨਾਂ …

Read More »

ਓਨਟਾਰੀਓ ਵਿੱਚ ਖੁੱਲ੍ਹੀਆਂ ਐਡਵਾਂਸ ਵੋਟਿੰਗ ਲੋਕੇਸ਼ਨਾਂ

  ਆਪੋ ਆਪਣੇ ਪਲੇਟਫਾਰਮਜ਼ ਨਾਲ ਵੋਟਰਾਂ ਨੂੰ ਰਿਝਾਉਣ ਵਿੱਚ ਲੱਗੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਓਨਟਾਰੀਓ ਵਿੱਚ ਐਡਵਾਂਸ ਵੋਟਿੰਗ ਲੋਕੇਸ਼ਨਾਂ ਅੱਜ ਖੋਲ੍ਹੀਆਂ ਗਈਆਂ। ਵੋਟਾਂ 2 ਜੂਨ ਨੂੰ ਪੈਣੀਆਂ ਹਨ ਪਰ ਇਨ੍ਹਾਂ ਲੋਕੇਸ਼ਨਾਂ ਦੇ ਖੁੱਲ੍ਹ ਜਾਣ ਨਾਲ ਹੁਣ ਲੋਕ ਅੱਜ ਤੋਂ ਹੀ ਵੋਟ ਕਰਨਾ ਸੁ਼ਰੂ ਕਰ ਸਕਦੇ ਹਨ। ਐਡਵਾਂਸ ਵੋਟਿੰਗ …

Read More »

ਨਵਜੋਤ ਸਿੱਧੂ ਨੂੰ ਹੋਈ ਜੇਲ੍ਹ

34 ਸਾਲ ਪੁਰਾਣੇ ਰੋਡਰੇਜ਼ ਮਾਮਲੇ ’ਚ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ ਪਟਿਆਲਾ ’ਚ ਝਗੜੇ ਦੌਰਾਨ ਬਜ਼ੁਰਗ ਗੁਰਨਾਮ ਸਿੰਘ ਦੀ ਹੋ ਗਈ ਸੀ ਮੌਤ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਰੋਡਰੇਜ਼ ਮਾਮਲੇ ਵਿਚ ਇਕ ਸਾਲ ਦੀ ਸਖਤ ਸਜ਼ਾ ਸੁਣਾ ਦਿੱਤੀ ਹੈ ਅਤੇ …

Read More »

ਨਵਜੋਤ ਸਿੱਧੂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਵੀਕਾਰਿਆ

ਪੀੜਤ ਪਰਿਵਾਰ ਨੂੰ ਅਦਾਲਤ ਦੇ ਫੈਸਲੇ ’ਤੇ ਤਸੱਲੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਆਏ ਸਿੱਧੂ ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੱਧੂ ਨੂੰ ਰੋਡਰੇਜ਼ ਮਾਮਲੇ ’ਚ ਸੁਪਰੀਮ ਕੋਰਟ ਨੇ ਇਕ ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਤੋਂ ਬਾਅਦ ਸਿੱਧੂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆ ਗਈ ਹੈ ਅਤੇ ਉਨ੍ਹਾਂ ਸੁਪਰੀਮ ਕੋਰਟ ਦੇ ਫੈਸਲੇ ਨੂੰ …

Read More »

ਸੁਨੀਲ ਜਾਖੜ ਭਾਜਪਾ ’ਚ ਹੋਏ ਸ਼ਾਮਲ

ਕਾਂਗਰਸ ਖਿਲਾਫ ਜਾਖੜ ਨੇ ਜੰਮ ਕੇ ਕੱਢੀ ਭੜਾਸ ਨਵੀਂ ਦਿੱਲੀ/ਬਿਊਰੋ ਨਿਊਜ਼ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਪ੍ਰਧਾਨ ਜੇਪੀ ਨੱਢਾ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ ਦਾ …

Read More »

ਜਾਖੜ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਕੈਪਟਨ ਨੇ ਕੀਤਾ ਸਵਾਗਤ

ਸੁਖਜਿੰਦਰ ਰੰਧਾਵਾ ਨੇ ਕਸਿਆ ਤਿੱਖਾ ਤਨਜ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ਵਿਚ ਸ਼ਾਮਲ ਹੋਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸਦਾ ਸਵਾਗਤ ਕੀਤਾ ਹੈ। ਕੈਪਟਨ ਨੇ ਟਵੀਟ ਕਰਦਿਆਂ ਕਿਹਾ ਕਿ ਇਕ ਸਹੀ ਆਦਮੀ ਨੂੰ ਸਹੀ ਪਾਰਟੀ ਵਿਚ ਸ਼ਾਮਲ ਹੋਣ ’ਤੇ ਸ਼ੁਭਕਾਮਨਾਵਾਂ। ਉਨ੍ਹਾਂ ਕਿਹਾ ਕਿ ਹੁਣ …

Read More »

ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 22 ਮਈ ਨੂੰ ਖੁੱਲ੍ਹਣਗੇ

ਹਰ ਰੋਜ਼ 5 ਹਜ਼ਾਰ ਸ਼ਰਧਾਲੂ ਟੇਕ ਸਕਣਗੇ ਮੱਥਾ ਰਿਸ਼ੀਕੇਸ਼ ਤੋਂ ਪਹਿਲਾ ਜਥਾ ਹੋਇਆ ਰਵਾਨਾ ਰਿਸ਼ੀਕੇਸ਼/ਬਿਊਰੋ ਨਿਊਜ਼ ਉਤਰਾਖੰਡ ’ਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਆਉਂਦੀ 22 ਮਈ ਨੂੰ ਸੰਗਤਾਂ ਲਈ ਖੋਲ੍ਹ ਦਿੱਤੇ ਜਾਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰ ਰੋਜ਼ 5 ਹਜ਼ਾਰ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ …

Read More »