Breaking News
Home / 2021 / November / 19 (page 6)

Daily Archives: November 19, 2021

ਗ਼ਜ਼ਲ

ਕੀਤਾ ਜੇ ਇੰਤਜ਼ਾਰ, ਮੇਰਾ ਹੁੰਦਾ। ਅੱਜ ਵੱਖਰਾ ਸੰਸਾਰ ਮੇਰਾ ਹੁੰਦਾ। ਮੈਥੋਂ ਨੇੜੇ ਕੌਣ ਸੀ ਤੇਰੇ, ਤੇਰੇ ਬਾਹਾਂ ਦਾ ਹਾਰ ਮੇਰਾ ਹੁੰਦਾ। ਮੰਨੀ ਹੁੰਦੀ, ਤੇਰੀ ਜੇ ਮੈਂ, ਤੂੰ ਹੀ ਤਾਂ ਸਰਦਾਰ ਮੇਰਾ ਹੁੰਦਾ। ਭੁੱਲਦੀ ਨਾ ਕੋਈ ਯਾਦ ਪੁਰਾਣੀ, ਹਰ ਸੁਫ਼ਨਾ ਸਾਕਾਰ ਮੇਰਾ ਹੁੰਦਾ। ਕਾਸ਼! ਚੜ੍ਹਦੀ ਸਿਰੇ ਮੁਹੱਬਤ, ਤੂੰ ਹੀ ਪਹਿਲਾ ਪਿਆਰ …

Read More »

ਆ ਨਾਨਕ

ਇਕ ਵਾਰੀਂ ਮੁੜ ਕੇ ਆ ਨਾਨਕ। ਇਸ ਦੁਨੀਆਂ ਨੂੰ ਸਮਝਾ ਨਾਨਕ। ਪੈ ਗਈ ਧੁੰਦ ਬੇ-ਗੈਰਤ ਦੀ ਹੁਣ, ਹੁਣ ਆ ਕੇ ਧੁੰਦ, ਮਿਟਾ ਨਾਨਕ। ਗੁਰੁ ਨਾਨਕ ਸੂਰਜ ਦਾ ਲਿਸ਼ਕਾਰਾ ਫਿਰ ਆ ਕੇ ਚੰਨ ਚੜਾ ਨਾਨਕ। ਵਿਗੜ ਗਈ ਕਿਉਂ, ਸੋਚ ਮਨੁੱਖੀ ਕੋਈ ਨੂਰੀ ਜੋਤ ਜਗਾ ਨਾਨਕ। ਲਾਲ ਖੂਨ ਕਿਉਂ ਫਿੱਟ ਰਿਹਾ ਹੈ …

Read More »

ਪਰਵਾਸੀ ਨਾਮਾ

ਬਾਬਾ ਨਾਨਕ ਜੀ ਹੋ ਜਾਏ ਜਗ ਦਾ ਪਾਰ-ਉਤਾਰਾ, ਹੱਥ ਸਿਰਾਂ ‘ਤੇ ਧਰ ਦਿਓ, ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ। ਰੁੱਖੀ-ਸੁੱਖੀ ਸਾਰੇ ਖਾਵਣ, ਬੇ-ਘਰਿਆਂ ਨੂੰ ਘਰ ਦਿਓ, ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ। ਭੇਸ ਵਟਾ ਕੇ ਸੱਜਣ ਠੱਗ਼ ਜਿਹੇ, ਮੁੜ ਜਨਤਾ ਨੂੰ ਲੁੱਟ ਰਹੇ ਨੇ, ਫੇਰ ਚੌਧਰੀ …

Read More »