Breaking News
Home / 2019 (page 234)

Yearly Archives: 2019

ਬਰਗਾੜੀ ਬੇਅਦਬੀ ਮਾਮਲਿਆਂ ਦਾ ਢੁੱਕਵਾਂ ਹੱਲ ਕੱਢੇਗੀ ਪੰਜਾਬ ਸਰਕਾਰ

ਕੈਪਟਨ ਅਮਰਿੰਦਰ ਨੇ ਕਿਹਾ – ਇਸ ਸੰਵੇਦਨਸ਼ੀਲ ਮਾਮਲੇ ‘ਤੇ ਸੁਖਬੀਰ ਰਾਜਨੀਤੀ ਨਾ ਕਰੇ  ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਰਗਾੜੀ ਬੇਅਦਬੀ ਮਾਮਲੇ ਦਾ ਕੋਈ ਢੁੱਕਵਾਂ ਹੱਲ ਜ਼ਰੂਰ ਕੱਢੇਗੀ। ਕੈਪਟਨ ਅਮਰਿੰਦਰ ਨੇ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅਜਿਹੇ ਸੰਵੇਦਨਸ਼ੀਲ ਮਾਮਲੇ ‘ਤੇ ਰਾਜਨੀਤੀ ਨਾ ਕਰਨ ਦੀ ਗੱਲ ਵੀ ਕਹੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬੇਅਦਬੀ ਮਾਮਲੇ ਦੀ ਪੜਤਾਲ ਕਰਰਹੀ ਸੀਬੀਆਈ ਨੇ ਕੇਸ ਬੰਦ ਕਰਨ ਲਈ ਅਦਾਲਤ ਵਿੱਚ ਅਰਜ਼ੀ ਦੇ ਦਿੱਤੀ ਸੀ। ਇਸ ਤੋਂ ਬਾਅਦ ਅਕਾਲੀ ਦਲ ਨੇ ਵੀ ਇਸ ਕਲੋਜ਼ਰ ਰਿਪੋਰਟ ਨੂੰ ਖਾਰਜ ਕਰਨ ਦਾ ਐਲਾਨ ਕਰਦਿਆਂਆਪਣੇ ਵਕੀਲਾਂ ਦੀ ਟੀਮ ਨਾਲ ਇਸ ਰਿਪੋਰਟ ਦੀ ਅਦਾਲਤ ਵਿੱਚ ਖ਼ਿਲਾਫ਼ਤ ਕਰਨ ਦੀ ਗੱਲ ਕਹੀ ਸੀ। ਉਧਰ ਦੁਜੇ ਪਾਸੇ ਐਸਜੀਪੀਸੀ ਨੇ ਵੀ ਅੱਜ ਸੁਲਤਾਨਪੁਰ ਲੋਧੀ ਵਿਚ ਮੀਟਿੰਗਦੌਰਾਨ ਸੀਬੀਆਈ ਦੀ ਬੇਅਦਬੀ ਮਾਮਲਿਆਂ ਸਬੰਧੀ ਕਲੋਜ਼ਰ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਕੇਂਦਰੀਗ੍ਰਹਿ ਮੰਤਰਾਲੇ ਨਾਲ ਗੱਲਬਾਤ ਕੀਤੀ ਜਾਵੇਗੀ।

Read More »

ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਤਰੀਕ ਬਦਲੀ

ਹੁਣ 25 ਜੁਲਾਈ ਦੀ ਥਾਂ 1 ਅਗਸਤ ਤੋਂ ਆਰੰਭ ਹੋਵੇਗਾ ਨਗਰ ਕੀਰਤਨ ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਸੁਲਤਾਨਪੁਰ ਲੋਧੀ ਵਿਖੇ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ 25 ਜੁਲਾਈ ਨੂੰਸਜਾਇਆ ਜਾਣ ਵਾਲਾ ਨਗਰ ਕੀਰਤਨ ਹੁਣ 1 ਅਗਸਤ ਨੂੰ ਆਰੰਭ ਹੋਵੇਗਾ। ਇਹ ਤਬਦੀਲੀ ਮੌਸਮ ਦੇ ਮੱਦੇਨਜ਼ਰ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਬਰਗਾੜੀ ਵਿਖੇ ਰੋਸ ਧਰਨੇ ਵਿਚਪੁਲਿਸ ਦੀ ਕੁੱਟਮਾਰ ਕਰਕੇ ਇਕ ਅੱਖ ਗਵਾ ਲੈਣ ਵਾਲੇ ਹਰਭਜਨ ਸਿੰਘ ਵਾਸੀ ਸਮਾਣਾ ਨੂੰ ਇਕ ਲੱਖ ਰੁਪਏ ਦੇਣ ਦਾ ਵੀ ਫੈਸਲਾ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਦਰਬਾਰ ਸਾਹਿਬਵਿਚ ਚਿੱਤਰਕਾਰੀ ਦੀ ਸੇਵਾ ਕਰਨ ਵਾਲੇ ਸਵ. ਚਿੱਤਰਕਾਰ ਸੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ।

Read More »

ਪੰਜਾਬ ‘ਚ ਗੈਰਕਾਨੂੰਨੀ ਕਾਲੋਨੀਆਂ ਵਾਲਿਆਂ ਨੂੰ ਮਿਲੀ ਰਾਹਤ

ਗੈਰਕਾਨੂੰਨੀ ਕਾਲੋਨੀਆਂ ਰੈਗੂਲਰ ਕਰਵਾਉਣ ਲਈ ਦੀ ਮਿਤੀ 31 ਅਕਤੂਬਰ ਤੱਕ ਵਧਾਈ ਚੰਡੀਗੜ੍ਹ/ਬਿਊਰੋ ਨਿਊਜ਼  ਪੰਜਾਬ ਵਿਚ ਗੈਰਕਾਨੂੰਨੀ ਕਲੋਨੀਆਂ ਵਿਚ ਰਹਿਣ ਵਾਲਿਆਂ ਨੂੰ ਕੈਪਟਨ ਸਰਕਾਰ ਨੇ ਥੋੜ੍ਹੀ ਰਾਹਤ ਦਿੱਤੀ ਹੈ। ਸਰਕਾਰ ਨੇ ਗੈਰਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਬਿਨੈਕਰਨ ਲਈ ਸਮਾਂ ਹੱਦ ਵਧਾ ਦਿੱਤੀ ਹੈ ਅਤੇ ਹੁਣ 31 ਅਕਤੂਬਰ ਤੱਕ ਕਲੋਨੀਆਂ ਰਜਿਸਟਰ ਕਰਨ ਲਈ ਬਿਨੈ ਕੀਤਾ ਜਾ ਸਕਦਾ ਹੈ। ਪੰਜਾਬ ਦੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰਸਿੰਘ ਸਰਕਾਰੀਆ ਨੇ ਦੱਸਿਆ ਕਿ ਉਨ੍ਹਾਂ ਨੇ ਕਲੋਨਾਈਜ਼ਰਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ। ਧਿਆਨ ਰਹੇ ਕਿ ਕੁਝ ਦਿਨ ਪਹਿਲਾਂ ਐਸੋਸੀਏਸ਼ਨ ਨੇ ਮੰਤਰੀ ਨੂੰ ਕਲੋਨੀਆਂ ਰੈਗੂਲਰਕਰਵਾਉਣ ਲਈ ਲਿਆਂਦੀ ਨੀਤੀ ਵਿੱਚ ਤਬਦੀਲੀ ਕਰਨ ਦੀ ਮੰਗ ਕੀਤੀ ਹੈ। ਦੱਸਿਆ ਗਿਆ ਕਿ ਵੱਖ-ਵੱਖ ਵਿਕਾਸ ਅਥਾਰਟੀਆਂ ਹੁਣ ਗੈਰ ਕਾਨੂੰਨੀ ਕਾਲੋਨੀਆਂ ਵਾਲਿਆਂ ਦੀ ਸੁਵਿਧਾ ਲਈਹਰ ਬੁੱਧਵਾਰ ਨੂੰ ਵਿਸ਼ੇਸ਼ ਕੈਂਪ ਲਾਉਣਗੀਆਂ। ਵਿਭਾਗ ਇਸ ਸਬੰਧੀ ਹੈਲਪਲਾਈਨ ਨੰਬਰ ਵੀ ਜਾਰੀ ਕਰੇਗਾ।

Read More »

ਆਈ.ਪੀ.ਐੱਸ ਅਹੁਦੇ ਦੇ ਤਿੰਨ ਅਧਿਕਾਰੀਆਂ ਦੀ ਹੋਈ ਤਰੱਕੀ

ਪ੍ਰਬੋਧ ਕੁਮਾਰ, ਰੋਹਿਤ ਚੌਧਰੀ ਅਤੇ ਸਹੋਤਾ ਬਣੇ ਡੀ.ਜੀ.ਪੀ. ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਅੱਜ ਹੁਕਮ ਜਾਰੀ ਕਰਕੇ ਸਾਲ 1988 ਬੈਚ ਦੇ ਤਿੰਨ ਆਈ.ਪੀ.ਐੱਸ ਅਹੁਦੇ ਦੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ.ਬਣਾਇਆ ਗਿਆ ਹੈ। ਡੀਜੀਪੀ ਬਣਾਉਣ ਵਾਲਿਆਂ ਵਿਚ ਪ੍ਰਬੋਧ ਕੁਮਾਰ, ਰੋਹਿਤ ਚੌਧਰੀ ਅਤੇ ਇਕਬਾਲ ਪ੍ਰੀਤ ਸਿੰਘ ਸਹੋਤਾ ਸ਼ਾਮਲ ਹਨ। ਇਨ੍ਹਾਂ ਤਿੰਨ ਅਫਸਰਾਂ ਦੀ ਤਰੱਕੀ ਤੋਂ ਬਾਅਦਪੰਜਾਬ ਵਿਚ ਡੀ.ਜੀ.ਪੀਜ਼ ਦੀ ਗਿਣਤੀ 10 ਹੋ ਜਾਵੇਗੀ। ਧਿਆਨ ਰਹੇ ਕਿ ਡੀ.ਜੀ.ਪੀ. ਦਿਨਕਰ ਗੁਪਤਾ ਪੰਜਾਬ ਵਿਚ ਪੁਲਿਸ ਮੁਖੀ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ।

Read More »

ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ‘ਚ ਭਾਰੀ ਮੀਂਹ ਦੀ ਦਿੱਤੀ ਚਿਤਾਵਨੀ

ਪਟਿਆਲਾ ਅਤੇ ਬਠਿੰਡਾ ‘ਚ ਪਹਿਲਾਂ ਹੀ ਹੜ੍ਹਾਂ ਵਰਗੀ ਸਥਿਤੀ ਚੰਡੀਗੜ੍ਹ/ਬਿਊਰੋ ਨਿਊਜ਼ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਜੰਮੂ ਕਸ਼ਮੀਰ ‘ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ।  ਮੌਸਮ ਵਿਭਾਗ ਨੇ ਦੱਸਿਆ ਕਿ ਦਿੱਲੀ-ਐਨਸੀਆਰ ਵਿੱਚ ਰੁਕ-ਰੁਕਕੇ ਮੀਂਹ ਪੈਣ ਦੀ ਸੰਭਾਵਨਾ ਹੈ। ਧਿਆਨ ਰਹੇ ਕਿ ਪਿਛਲੇ ਦਿਨ ਪਏ ਭਾਰੀ ਮੀਂਹ ਦੇ ਚੱਲਦਿਆਂ ਬਠਿੰਡਾ ਅਤੇ ਪਟਿਆਲਾ ਵਿਚ ਪਾਣੀ ਹੀ ਪਾਣੀ ਹੋ ਗਿਆ। ਪਟਿਆਲਾ ਵਿਚ ਘੱਗਰ ਦਰਿਆਨੇ ਵੀ ਲੋਕਾਂ ਦੇ ਸਾਹ ਸੂਤ ਦਿੱਤੇ ਹਨ। ਮੀਂਹ ਨੇ ਬਠਿੰਡਾ ਵਿਚ ਹੜ੍ਹਾਂ ਵਰਗੀ ਸਥਿਤੀ ਪੈਦਾ ਕੀਤੀ ਹੋਈ ਹੈ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਗਿਆ ਹੈ। ਬਠਿੰਡਾ ਦੇ ਪਿੰਡ ਭਗਵਾਨਪੁਰਾਕੋਲ ਇਕ ਨਹਿਰ ਵਿਚ ਪਾੜ ਪੈਣ ਕਰਕੇ ਕਿਸਾਨਾਂ ਦੀਆਂ ਦੀਆਂ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ।

Read More »

ਹੇਮਾ ਮਾਲਿਨੀ ਦਾ ਮਜ਼ਾਕ ਉਡਾਉਣਾ ਧਰਮਿੰਦਰ ਨੂੰ ਪਿਆ ਮਹਿੰਗਾ

ਮੰਗਣੀ ਪਈ ਮੁਆਫੀ ਅਤੇ ਕਰਨੀ ਪਈ ਤੌਬਾ ਤੌਬਾ ਨਵੀਂ ਦਿੱਲੀ/ਬਿਊਰੋ ਨਿਊਜ਼ ਬਾਲੀਵੁੱਡ ਅਦਾਕਾਰਾ ਧਰਮਿੰਦਰ ਅੱਜ ਕੱਲ੍ਹ ਸ਼ੋਸ਼ਲ ਮੀਡੀਆ ‘ਤੇ ਆਪਣੇ ਪੋਸਟ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਰਹਿੰਦੇ ਹਨ। ਹਾਲ ਹੀ ਵਿਚ ਮਾਥੁਰਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰਅਤੇ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਨੇ ਸਦਨ ਭਵਨ ਦੇ ਬਾਹਰ ਝਾੜੂ ਲਗਾਇਆ ਸੀ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ‘ਤੇ ਕਾਫੀ ਟਰੋਲ ਵੀ ਕੀਤਾ ਗਿਆ। ਹੇਮਾ ਮਾਲਿਨੀਵਲੋਂ ਸੰਸਦ ਦੇ ਬਾਹਰ ਝਾੜੂ ਲਗਾਉਣ ਨੂੰ ਲੈ ਕੇ ਧਰਮਿੰਦਰ ਕੋਲੋਂ ਇਕ ਟਵਿੱਟਰ ਯੂਜਰ ਨੇ ਪੁੱਛਿਆ ਸੀ, ਕੀ ਅਸਲ ਜ਼ਿੰਦਗੀ ਵਿਚ ਹੇਮਾ ਨੇ ਕਦੀ ਝਾੜੂ ਫੜਿਆ ਹੈ। ਤਾਂ ਧਰਮਿੰਦਰ ਨੇਆਪਣੇ ਪ੍ਰਸੰਸਕਾਂ ਨੂੰ ਜਵਾਬ ਦਿੰਦਿਆਂ ਕਿਹਾ, ਹਾਂ ਫਿਲਮਾਂ ਵਿਚ ਮੈਨੂੰ ਵੀ ਅਨਾੜੀ ਲੱਗ ਰਹੀ ਸੀ। ਹੁਣ ਇਕ ਹੋਰ ਟਵੀਟ ‘ਚ ਧਰਮਿੰਦਰ ਹੇਮਾ ਮਾਲਿਨੀ ਤੋਂ ਮਾਫੀ ਮੰਗਦੇ ਨਜ਼ਰ ਆ ਰਹੇਹਨ। ਧਰਮਿੰਦਰ ਨੇ ਆਪਣੀ ਇਕ ਪੁਰਾਣੀ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਕੁਛ ਵੀ ਕਹਿ ਬੈਠਾਂ ਹੂੰ… ਕੁਛ ਵੀ ਕਲ ਭਾਵਨਾ ਕੋ … ਕੁਛ ਵੀ ਸਮਝ ਬੈਠੇਂ ਹੈ ਯਾਰ ਲੋਗ… ਟਵੀਟਬਾਦਸ਼ਾਹ, ਕੁਛ ਵੀ ਕੀਆ … ਬਾਤ ਝਾੜੂ ਕੀ ਵੀ … ਤੌਬਾ ਤੌਬਾ … ਕਭੀ ਨਾ ਕਰੂੰਗਾ, ਹਮਕੋ ਮਾਫੀ ਦਈ ਦੋ।

Read More »

ਪਾਕਿ ‘ਚ ਕੁਲਭੂਸ਼ਨ ਯਾਧਵ ਦੀ ਫਾਂਸੀ ‘ਤੇ ਲੱਗੀ ਰੋਕ

ਭਾਰਤ ਨੂੰ ਮਿਲੀ ਵੱਡੀ ਜਿੱਤ ਹੇਗ/ਬਿਊਰੋ ਨਿਊਜ਼ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਯਾਦਵ ਮਾਮਲੇ ਵਿਚ ਭਾਰਤ ਦੇ ਪੱਖ ਵਿਚ ਫੈਸਲਾ ਸੁਣਾਇਆ ਹੈ। ਅੰਤਰਰਾਸ਼ਟਰੀ ਕਾਨੂੰਨੀ ਸਲਾਹਕਾਰ ਰੀਮਾਓਮੇਰ ਨੇ ਦੱਸਿਆ ਕਿ ਅਦਾਲਤ ਨੇ ਕੁਲਭੂਸ਼ਣ ਦੀ ਫਾਂਸੀ ‘ਤੇ ਰੋਕ ਲਗਾ ਦਿੱਤੀ ਹੈ ਅਤੇ ਪਾਕਿਸਤਾਨ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ 16ਜੱਜਾਂ ਦੀ ਬੈਂਚ ਵਿਚੋਂ 15 ਜੱਜਾਂ ਨੇ ਕੁਲਭੂਸ਼ਣ ਦੇ ਪੱਖ ਵਿਚ ਫੈਸਲਾ ਦਿੱਤਾ। ਜ਼ਿਕਰਯੋਗ ਹੈ ਕਿ ਕੁਲਭੂਸ਼ਣ ਦੇ ਦੋਸਤਾਂ ਨੇ ਮੁੰਬਈ ਵਿਚ ਅੱਜ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਪੂਜਾ ਵੀ ਕੀਤੀਅਤੇ ਸਾਰਿਆਂ ਨੇ ਕੁਲਭੂਸ਼ਣ ਦੀ ਫੋਟੋ ਵਾਲੀ ਟੀਸ਼ਰਟ ਪਹਿਨੀ ਹੋਈ ਸੀ। ਭਾਰਤ ਨੇ ਮਈ 2017 ਵਿਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੋਲ ਇਹ ਮਾਮਲਾ ਉਠਾਇਆ ਸੀ। ਭਾਰਤਮੁਤਾਬਕ, ਜਾਧਵ ਨੂੰ ਇਰਾਨ ਤੋਂ ਅਗਵਾ ਕੀਤਾ ਗਿਆ ਸੀ। ਜਾਧਵ ਨੇਵੀ ਵਿਚ ਰਿਟਾਇਰ ਹੋਣ ਤੋਂ ਬਾਅਦ ਵਪਾਰ ਕਰਨ ਲਈ ਪਾਕਿਸਤਾਨ ਗਿਆ ਸੀ ਤੇ ਪਾਕਿਸਤਾਨ ਨੇ ਉਸ ਨੂੰ ਜਸੂਸਸਮਝ ਕੇ ਗ੍ਰਿਫਤਾਰ ਕਰ ਲਿਆ ਅਤੇ  ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ।

Read More »

ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹਾਫਿਜ਼ ਸਈਦ ਪਾਕਿਸਤਾਨ ‘ਚ ਗ੍ਰਿਫਤਾਰ

ਸਈਦ ‘ਤੇ ਪਾਬੰਦੀਸ਼ੁਦਾ ਸੰਗਠਨਾਂ ਲਈ ਫੰਡ ਇਕੱਠਾ ਕਰਨ ਦਾ ਆਰੋਪ ਇਸਲਾਮਾਬਾਦ/ਬਿਊਰੋ ਨਿਊਜ਼   ਪਾਕਿਸਤਾਨ ਪੁਲਿਸ ਨੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਅੱਜ ਗ੍ਰਿਫਤਾਰ ਕਰ ਲਿਆ। ਪਾਕਿ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕਉਹ ਲਾਹੌਰ ਤੋਂ ਗੁੱਜਰਾਂਵਾਲਾ ਜਾ ਰਿਹਾ ਸੀ। ਹਾਫਿਜ਼ ਸਈਦ ‘ਤੇ ਪਾਬੰਦੀਸ਼ੁਦਾ ਸੰਗਠਨਾਂ ਲਈ ਫੰਡ ਇਕੱਠਾ ਕਰਨ ਦਾ ਆਰੋਪ ਹੈ। ਪਾਕਿ ਮੀਡੀਆ ਦੇ ਮੁਤਾਬਕ ਹਫਿਜ਼ ਨੂੰ ਨਿਆਇਕਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਮਹੀਨੇ ਪਾਕਿ ਸਰਕਾਰ ਨੇ ਐਂਟੀ ਟੈਰੇਰਿਜ਼ਮ ਐਕਟ-1997 ਦੇ ਤਹਿਤ ਹਾਫਿਜ਼ ਦੇ ਸੰਗਠਨ ਜਮਾਤ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ‘ਤੇ ਵੀ ਪਾਬੰਦੀ ਲਗਾਈ ਸੀ। ਅਮਰੀਕਾ ਨੇ ਵੀ ਸਈਦ ਨੂੰ ਖਤਰਨਾਕ ਅੱਤਵਾਦੀ ਐਲਾਨਿਆ ਹੋਇਆ ਹੈ ਅਤੇ ਉਸ ‘ਤੇ 10 ਮਿਲੀਅਨ ਅਮਰੀਕੀਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ।

Read More »