Breaking News
Home / ਪੰਜਾਬ (page 622)

ਪੰਜਾਬ

ਪੰਜਾਬ

ਕਪੂਰਥਲਾ ਦੀ ਹਰਮਨਦੀਪ ਕੌਰ ਦੀ ਬ੍ਰਿਟਿਸ਼ ਕੋਲੰਬੀਆ ‘ਚ ਹੱਤਿਆ

ਕਾਤਲ ਵਿਅਕਤੀ ਯੂਨੀਵਰਸਿਟੀ ਵਿਚ ਮੁਲਾਜ਼ਮ ਹੈ ਤੇ ਮਾਨਸਿਕ ਰੋਗੀ ਹੈ। ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ।    

Read More »

ਪੰਜਾਬ ਕਾਂਗਰਸ ’ਚ ਅੰਦਰਖਾਤੇ ਵਧੀ ਤਲਖੀ

ਯੂਕਰੇਨ ’ਚ ਪੰਜਾਬ ਦੇ ਬੱਚੇ ਖਤਰੇ ’ਚ, ਕਿੱਥੇ ਹਨ ਚੰਨੀ, ਸਿੱਧੂ ਤੇ ਜਾਖੜ : ਮਨੀਸ਼ ਤਿਵਾੜੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਵਿਚ ਅੰਦਰਖਾਤੇ ਤਲਖੀ ਵਧਦੀ ਜਾ ਰਹੀ ਹੈ ਅਤੇ ਹੁਣ ਯੂਕਰੇਨ ਸੰਕਟ ਨੂੰ ਲੈ ਕੇ ਪੰਜਾਬ ਕਾਂਗਰਸ ’ਚ ਫਿਰ ਤੋਂ ਕਲੇਸ਼ ਸ਼ੁਰੂ ਹੋ ਗਿਆ ਹੈ। ਯੂਕਰੇਨ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ …

Read More »

ਸੰਯੁਕਤ ਸਮਾਜ ਮੋਰਚਾ ਰਚੇਗਾ ਇਤਿਹਾਸ : ਬਲਬੀਰ ਸਿੰਘ ਰਾਜੇਵਾਲ

ਕਿਹਾ : ਪੰਜਾਬ ਵਿਚ ਨਹੀਂ ਮਿਲੇਗਾ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਲੁਧਿਆਣਾ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਸੰਯੁਕਤ ਸਮਾਜ ਮੋਰਚਾ ਵਲੋਂ ਹਲਕਾ ਸਮਰਾਲਾ ਤੋਂ ਚੋਣ ਲੜੇ ਬਲਬੀਰ ਸਿੰਘ ਰਾਜੇਵਾਲ ਪੰਜਾਬ ਵਿਚ ਮੁੱਖ ਮੰਤਰੀ ਚਿਹਰਾ …

Read More »

ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਇਆ ਨਗਰ ਕੀਰਤਨ

ਨਗਰ ਕੀਰਤਨ ਦਾ ਹੋਇਆ ਭਰਵਾਂ ਸਵਾਗਤ ਚੰਡੀਗੜ੍ਹ/ਬਿਊਰੋ ਨਿਊਜ਼ ਸ੍ਰੀ ਮੁਕਤਸਰ ਸਾਹਿਬ ਤੋਂ ਆਰੰਭ ਹੋਇਆ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਰਾਤ ਰੁਕਣ ਤੋਂ ਬਾਅਦ ਅੱਜ ਸਵੇਰੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਇਆ। ਧਿਆਨ ਰਹੇ ਕਿ ਇਹ ਨਗਰ ਕੀਰਤਨ ਅੱਜ ਰਾਤ ਡੇਰਾ ਬਾਬਾ ਨਾਨਕ …

Read More »

ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਵਿਦੇਸ਼ ਰਾਜ ਮੰਤਰੀ ਨਾਲ ਕੀਤੀ ਮੁਲਾਕਾਤ

ਯੂਕਰੇਨ ’ਚ ਫਸੇ ਪੰਜਾਬੀ ਵਿਦਿਆਰਥੀਆਂ ਦੀ ਵਾਪਸੀ ਸਬੰਧੀ ਕੀਤੀ ਗੱਲਬਾਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਸਾਹਮਣੇ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਸੀ ਦਾ ਮਾਮਲਾ ਚੁੱਕਿਆ। ਇਸ ਸਬੰਧੀ ਸੰਸਦ ਮੈਂਬਰਾਂ ਨੇ ਵਿਦੇਸ਼ ਰਾਜ ਮੰਤਰੀ ਨਾਲ ਮੁਲਾਕਾਤ ਕੀਤੀ। ਸੰਸਦ ਮੈਂਬਰ ਗੁਰਜੀਤ ਔਜਲਾ, …

Read More »

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਦੀ ਸਿਹਤ ਵਿਗੜੀ

ਅੰਮਿ੍ਰਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਕਰਵਾਇਆ ਗਿਆ ਭਰਤੀ ਅੰਮਿ੍ਰਤਸਰ/ਬਿਊਰੋ ਨਿਊਜ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਅੰਮਿ੍ਰਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ ਅਤੇ ਉਸ ਦੇ ਟੈਸਟ ਕੀਤੇ ਗਏ। …

Read More »

ਅਮਿਤੇਸ਼ਵਰ ਕੌਰ ਦਸਤਾਰ ਸਜਾ ਕੇ ਜਾਏਗੀ ਕਾਲਜ

ਬੇਂਗਲੁਰੂ ਦੇ ਕਾਲਜ ਪ੍ਰਸ਼ਾਸਨ ਨੇ ਵਿਦਿਆਰਥਣ ਅਤੇ ਪਰਿਵਾਰ ਕੋਲੋਂ ਮੰਗੀ ਮੁਆਫੀ ਲੁਧਿਆਣਾ/ਬਿਊਰੋ ਨਿਊਜ਼ ਬੇਂਗਲੁਰੂ ਦੇ ਕਾਲਜ ਵਿਚ ਗੁਰਸਿੱਖ ਵਿਦਿਆਰਥਣ ਨੂੰ ਦਸਤਾਰ ਸਜਾ ਕੇ ਕਾਲਜ ਆਉਣ ਤੋਂ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਗੌਰਵ ਅਰੋੜਾ …

Read More »

ਯੂਕਰੇਨ ’ਚੋਂ ਪਰਤੇ ਵਿਦਿਆਰਥੀਆਂ ਦਾ ਸਮਿ੍ਰਤੀ ਈਰਾਨੀ ਨੇ ਕੀਤਾ ਸਵਾਗਤ

ਯੂਕਰੇਨ ’ਚ 50 ਰੁਪਏ ਵਾਲੀ ਬਰੈਡ 500 ਰੁਪਏ ’ਚ ਮਿਲਣ ਲੱਗੀ, ਵਿਦਿਆਰਥੀਆਂ ਦੀ ਵਧੀ ਪ੍ਰੇਸ਼ਾਨੀ ਚੰਡੀਗੜ੍ਹ/ਬਿਊਰੋ ਨਿਊਜ਼ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਚੱਲਦਿਆਂ ਭਾਰਤੀ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ ਅਤੇ ਇਸੇ ਦੌਰਾਨ ਭਾਰਤ ਸਰਕਾਰ ਵਲੋਂ ਕਈ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲੈ ਵੀ ਆਂਦਾ ਹੈ। ਇਸੇ …

Read More »

ਪੰਜਾਬ ਵਿਚ ‘ਆਪ’ ਦੀ ਸਰਕਾਰ ਬਣੀ ਤਾਂ ਪੁਲਿਸ ਦੇ ਕੰਮ ’ਚ ਸਿਆਸੀ ਦਖਲਅੰਦਾਜ਼ੀ ਹੋਵੇਗੀ ਬੰਦ : ਭਗਵੰਤ ਮਾਨ

ਕਿਹਾ : ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਵੀ ਕਰਾਂਗੇ ਬਹਾਲ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਪੰਜਾਬ ’ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੁਲਿਸ ਦੇ ਕੰਮ ਵਿਚ ਸਿਆਸੀ ਦਖਲਅੰਦਾਜ਼ੀ …

Read More »

ਯੂਕਰੇਨ ’ਚ ਬਰਨਾਲਾ ਦੇ ਚੰਦਨ ਜਿੰਦਲ ਦੀ ਮੌਤ

ਜੰਗ ਨੂੰ ਦੇਖਦਿਆਂ ਪ੍ਰੇਸ਼ਾਨੀ ਕਰਕੇ ਹੋਇਆ ਬ੍ਰੇਨ ਸਟਰੋਕ ਚੰਡੀਗੜ੍ਹ/ਬਿਊਰੋ ਨਿਊਜ਼ ਰੂਸ ਵਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਅੱਜ ਦੂਜੇ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ 20 ਸਾਲਾਂ ਦਾ ਚੰਦਨ ਜਿੰਦਲ ਯੂਕਰੇਨ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਚੰਦਨ ਜਿੰਦਲ …

Read More »