Breaking News
Home / ਪੰਜਾਬ / ਖੇਤੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਤੇ ਓਨਟਾਰੀਓ ਵੱਲੋਂ ਸਹਿਮਤੀ

ਖੇਤੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਤੇ ਓਨਟਾਰੀਓ ਵੱਲੋਂ ਸਹਿਮਤੀ

logo-2-1-300x105-3-300x105ਦੋਵਾਂ ਸੂਬਿਆਂ ਵੱਲੋਂ ਵੱਖ-ਵੱਖ ਖੇਤਰਾਂ ਵਿਚ ਸਮਝੌਤੇ ਸਹੀਬੱਧ
ਚੰਡੀਗੜ੍ਹ : ਪੰਜਾਬ ਨੂੰ ਫੂਡ ਪ੍ਰੋਸੈਸਿੰਗ ਦੇ ਧੁਰੇ ਵਜੋਂ ਉਭਾਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਤੇ ਕੈਨੇਡਾ ਦੇ ਓਨਟਾਰੀਓ ਸੂਬੇ ਦੀ ਸਰਕਾਰ ਨੇ ਖੇਤੀ ਵੰਨ-ਸੁਵੰਨਤਾ ਤੇ ਫੂਡ ਪ੍ਰੋਸੈਸਿੰਗ ਸਨਅਤ ਨੂੰ ਹੁਲਾਰਾ ਦੇਣ ਲਈ ਆਪਸੀ ਭਾਈਵਾਲੀ ਨਾਲ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਇਸ ਸਬੰਧੀ ਫ਼ੈਸਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਓਨਟਾਰੀਓ ਸੂਬੇ ਦੇ ਖੇਤੀ ਮੰਤਰੀ ਜੈਫ ਲੀਅਲ ਦੀ ਅਗਵਾਈ ਵਿਚ ਇਕ ਉਚ ਪੱਧਰੀ ਵਫ਼ਦ ਨਾਲ ਹੋਈ ਮੀਟਿੰਗ ਦੌਰਾਨ ਲਿਆ ਗਿਆ। ਵਫ਼ਦ ਨੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ, ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਓਨਟਾਰੀਓ ਦੇ ਖੇਤੀ ਮੰਤਰੀ ਜੈਫ ਲੀਅਲ ਦੀ ਮੌਜੂਦਗੀ ਵਿਚ ਗੁਰੂ ਅੰਗਦ ਦੇਵ ਐਨੀਮਲ ਐਂਡ ਵੈਟਰਨਰੀ ਸਾਇੰਸਜ਼ ਤੇ ਯੂਨੀਵਰਸਿਟੀ ਆਫ ਗਿਊਲਪ (ਓਨਟਾਰੀਓ) ਵੱਲੋਂ ਪਸ਼ੂ ਧਨ, ਖੇਤੀਬਾੜੀ, ਮੱਛੀ ਪਾਲਣ, ਫੂਡ ਪ੍ਰੋਸੈਸਿੰਗ ਤੇ ਵੈਟਰਨਰੀ ਮੈਡੀਸਨ ਦੇ ਖੇਤਰਾਂ ਵਿਚ ਸਮਝੌਤਾ ਸਹੀਬੱਧ (ਐਮ.ਓ.ਯੂ) ਕੀਤਾ ਗਿਆ। ਮੀਟਿੰਗ ਦੌਰਾਨ ਦੋਵਾਂ ਸਰਕਾਰਾਂ ਵੱਲੋਂ ਖੇਤੀ ਵਿਭਿੰਨਤਾ, ਫੂਡ ਪ੍ਰੋਸੈਸਿੰਗ, ਡੇਅਰੀ, ਮੱਛੀ ਪਾਲਣ ਤੇ ਸੂਰ ਪਾਲਣ ਦੇ ਖੇਤਰ ਵਿਚ ਦੋਵਾਂ ਸੂਬਿਆਂ ਦੇ ਸਹਿਯੋਗ ਤੇ ਮਿਲਵਰਤਨ ਲਈ ਖ਼ਾਕਾ ਤਿਆਰ ਕਰਨ ਬਾਰੇ ਸਹਿਮਤੀ ਜ਼ਾਹਰ ਕੀਤੀ ਗਈ। ਇਹ ਫ਼ੈਸਲਾ ਵੀ  ਕੀਤਾ ਗਿਆ ਕਿ ਦੋਵੇਂ ਸੂਬੇ ਇਨ੍ਹਾਂ ਖੇਤਰਾਂ ਦੀ ਮੁਹਾਰਤ ਦਾ ਆਦਾਨ-ਪ੍ਰਦਾਨ ਕਰਨ ਲਈ ਅਧਿਆਪਕਾਂ, ਵਿਦਿਆਰਥੀਆਂ ਤੇ ਅਗਾਂਹਵਧੂ ਕਿਸਾਨਾਂ ਦੇ ਦੌਰੇ ਕਰਵਾਉਣ ਨੂੰ ਯਕੀਨੀ ਬਣਾਉਣਗੀਆਂ।

Check Also

ਭਾਜਪਾ ਆਗੂ ਵਿਜੇ ਸਾਂਪਲਾ ਸ਼ੋ੍ਰਮਣੀ ਅਕਾਲੀ ਦਲ ’ਚ ਨਹੀਂ ਹੋਣਗੇ ਸ਼ਾਮਲ

ਵਰਕਰਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਹੁਸ਼ਿਆਰਪੁਰ/ਬਿਊਰੋ : ਹੁਸ਼ਿਆਰਪੁਰ ਲੋਕ ਸਭਾ ਹਲਕੇ …