Breaking News
Home / ਪੰਜਾਬ / ਪਾਕਿਸਤਾਨ ’ਚ ਸਿੱਖਾਂ ’ਤੇ ਜੁਲਮ ਜਾਰੀ

ਪਾਕਿਸਤਾਨ ’ਚ ਸਿੱਖਾਂ ’ਤੇ ਜੁਲਮ ਜਾਰੀ

ਗੁਰਦੁਆਰਾ ਮਖਰ ’ਚ ਪਾਠ ਰੁਕਵਾਇਆ, ਪੁਲਿਸ ਨੇ ਕਾਰਵਾਈ ਕਰਨ ਤੋਂ ਕੀਤਾ ਇਨਕਾਰ
ਅੰਮਿ੍ਰਤਸਰ/ਬਿਊਰੋ ਨਿਊਜ਼ : ਪਾਕਿਸਤਾਨ ’ਚ ਘੱਟ ਗਿਣਤੀਆਂ ਅਤੇ ਸਿੱਖਾਂ ’ਤੇ ਆਏ ਦਿਨ ਜ਼ੁਲਮ ਹੋ ਰਹੇ ਹਨ। ਲੰਘੇ ਦਿਨੀਂ ਸਿੱਖ ਨੌਜਵਾਨ ਦੀ ਹੱਤਿਆ ਤੋਂ ਬਾਅਦ ਹੁਣ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ’ਤੇ ਹਮਲਾ ਕਰ ਦਿੱਤਾ ਪਾਠ ਰੁਕਵਾ ਦਿੱਤਾ। ਇਸ ਘਟਨਾ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਆਰੋਪੀਆਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਪਾਕਿਸਤਾਨ ਦੇ ਸਿੰਧ ’ਚ ਸਖਰ ਇਲਾਕੇ ਦੇ ਗੁਰਦੁਆਰਾ ਸਾਹਿਬ ’ਚ ਹੋਈ। ਜਾਣਕਾਰੀ ਅਨੁਸਾਰ ਸਖਰ ਸਥਿਤ ਗੁਰਦੁਆਰਾ ਸਾਹਿਬ ’ਚ ਗੁਰਬਾਣੀ ਦਾ ਪਾਠ ਚਲ ਰਿਹਾ ਸੀ। ਇਸੇ ਦੌਰਾਨ ਮੁਸਲਿਮ ਭਾਈਚਾਰੇ ਦੇ ਕੁੱਝ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ’ਤੇ ਹਮਲਾ ਕਰ ਦਿੱਤਾ ਅਤੇ ਗੁਰਦੁਆਰਾ ਸਾਹਿਬ ’ਚ ਮੌਜੂਦ ਸਿੱਖ ਸੰਗਤਾਂ ਨੂੰ ਬਾਹਰ ਜਾਣ ਦੇ ਲਈ ਕਿਹਾ। ਇਸ ਮੌਕੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਵਿਅਕਤੀਆਂ ਇਕੱਠੇ ਹੋ ਗਏ ਅਤੇ ਉਨ੍ਹਾਂ ਆਰੋਪੀਆਂ ਨੂੰ ਫੜ ਲਿਆ। ਆਰੋਪੀ ਈਦ ਮੌਕੇ ਕਿਸੇ ਹੋਰ ਧਰਮ ਦੇ ਪਾਠ ਦੇ ਚੱਲਣ ਦਾ ਵਿਰੋਧ ਕਰ ਰਹੇ ਸਨ।

 

Check Also

ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ

ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …