ਵਿਧਾਇਕ ਦੇ ਪੀਏ ਰਿਸ਼ਮ ਗਰਗ ਨੂੰ ਲੰਘੇ ਦਿਨੀਂ ਵਿਜੀਲੈਂਸ ਨੇ ਕੀਤਾ ਸੀ ਗਿ੍ਰਫ਼ਤਾਰ
ਬਠਿੰਡਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਨੂੰ ਰਿਸ਼ਵਤ ਮਾਮਲੇ ਵਿਚ ਜਾਂਚ ਤੋਂ ਬਾਅਦ ਲੰਘੀ ਦੇਰ ਰਾਤ ਵਿਜੀਲੈਂਸ ਨੇ ਰਾਜਪੁਰਾ ਤੋਂ ਗਿ੍ਰਫ਼ਤਾਰ ਕਰ ਲਿਆ। ਗਿ੍ਰਫ਼ਤਾਰੀ ਤੋਂ ਬਾਅਦ ਵਿਧਾਇਕ ਨੂੰ ਬਠਿੰਡਾ ਲਿਆਂਦਾ ਗਿਆ। ਧਿਆਨ ਰਹੇ ਕਿ ਵਿਧਾਇਕ ਦੇ ਪੀਏ ਰਿਸ਼ਮ ਗਰਗ ਨੂੰ ਲੰਘੀ 16 ਫਰਵਰੀ ਨੂੰ ਇਕ ਸਰਪੰਚ ਤੋਂ 4 ਲੱਖ ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕਾਬੂ ਕੀਤਾ ਸੀ ਅਤੇ ਉਸ ਸਮੇਂ ਵਿਧਾਇਕ ਕੋਟਫੱਤਾ ਕੋਲੋਂ ਵੀ ਲਗਭਗ 4 ਘੰਟੇ ਤੱਕ ਸਰਕਟ ਹਾਊਸ ਵਿਚ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਗਈ ਸੀ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਵਿਧਾਇਕ ਨੂੰ ਸਰਕਟ ਹਾਊਸ ਦੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਕੱਢ ਦਿੱਤਾ ਸੀ ਅਤੇ ਰਿਸ਼ਵਤ ਮਾਮਲੇ ਵਿਚ ਵਿਧਾਇਕ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਜਦਕਿ ਵਿਧਾਇਕ ਨੇ ਰਿਸ਼ਮ ਗਰਗ ਨੂੰ ਆਪਣਾ ਪੀਏ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਰਿਸ਼ਵਤ ਦੇਣ ਵਾਲੇ ਮਹਿਲਾ ਸਰਪੰਚ ਦੇ ਪਤੀ ਵੱਲੋਂ ਇਕ ਆਡੀਓ ਜਾਰੀ ਕੀਤੀ ਗਈ, ਜਿਸ ਅਨੁਸਾਰ ਰਿਸ਼ਮ ਗਰਗ ਨੇ ਸਰਕਟ ਹਾਊਸ ’ਚ ਵਿਧਾਇਕ ਨਾਲ ਸਰਪੰਚ ਦੇ ਪਤੀ ਦੀ ਮੀਟਿੰਗ ਕਰਵਾਈ। ਇਸ ਆਡੀਓ ਵਿਚ ਵਿਧਾਇਕ ਅਮਿਤ ਰਤਨ ਸਰਪੰਚ ਦੇ ਪਤੀ ਨਾਲ ਸੌਦੇਬਾਜ਼ੀ ਕਰਦੇ ਹੋਏ ਸੁਣਾਈ ਦੇ ਰਹੇ ਹਨ। ਇਸ ਆਡੀਓ ਦੀ ਜਾਂਚ ਕੀਤੀ ਗਈ, ਜਿਸ ’ਚ ਵਿਧਾਇਕ ਦੀ ਅਵਜ਼ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …