Breaking News
Home / ਪੰਜਾਬ / ਅੰਮਿ੍ਰਤਸਰ ਏਅਰਪੋਰਟ ’ਤੇ 24 ਘੰਟੇ ਫਸੇ ਰਹੇ ਅਮਰੀਕਾ ਜਾਣ ਵਾਲੇ ਯਾਤਰੀ

ਅੰਮਿ੍ਰਤਸਰ ਏਅਰਪੋਰਟ ’ਤੇ 24 ਘੰਟੇ ਫਸੇ ਰਹੇ ਅਮਰੀਕਾ ਜਾਣ ਵਾਲੇ ਯਾਤਰੀ

ਚੈਕਇਨ ਤੋਂ ਬਾਅਦ ਵੀ ਫਲਾਈਟ ਬਾਰੇ ਨਹੀਂ ਦਿੱਤੀ ਗਈ ਕੋਈ ਜਾਣਕਾਰੀ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਅੰਮਿ੍ਰਤਸਰ ਇੰਟਰਨੈਸ਼ਨਲ ਏਅਰਪੋਰਟ ’ਤੇ ਲੰਘੀ ਦੇਰ ਰਾਤ ਜਮ ਕੇ ਹੰਗਾਮਾ ਹੋਇਆ ਅਤੇ ਅਮਰੀਕਾ ਜਾਣ ਵਾਲੇ ਯਾਤਰੀ 24 ਘੰਟੇ ਏਅਰਪੋਰਟ ’ਤੇ ਹੀ ਫਸੇ ਰਹੇ। ਇਸ ਦੌਰਾਨ ਨਾ ਤਾਂ ਯਾਤਰੀਆਂ ਨੂੰ ਏਅਰਪੋਰਟ ਤੋਂ ਬਾਹਰ ਜਾਣ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਫਲਾਈਟ ਸਬੰਧੀ ਸਹੀ ਜਾਣਕਾਰੀ ਦਿੱਤੀ ਗਈ। ਯਾਤਰੀਆਂ ਨੇ ਕੁੱਝ ਵੀਡੀਓਜ਼ ਸ਼ੇਅਰ ਕਰਦੇ ਹੋਏ ਜਾਣਕਾਰੀ ਦਿੱਤੀ ਕਿ 150 ਤੋਂ ਜ਼ਿਆਦਾ ਯਾਤਰੀਆਂ ਨੇ ਵਿਦੇਸ਼ੀ ਕੰਪਨੀ ਨਿਓਸ ਦੇ ਨਾਲ ਅਮਰੀਕਾ ਦੇ ਜਾਰਜੀਆ ਜਾਣ ਲਈ ਫਲਾਈਟ ਬੁੱਕ ਕਰਵਾਈ ਸੀ। 4 ਜਨਵਰੀ ਨੂੰ ਸ਼ਾਮ 7 ਵਜੇ ਸਾਰੇ ਯਾਤਰੀਆਂ ਦਾ ਚੈਕਇਨ ਕਰਵਾ ਲਿਆ ਗਿਆ ਪ੍ਰੰਤੂ ਉਦੋਂ ਤੋਂ ਲੈ ਕੇ 5 ਜਨਵਰੀ ਰਾਤ ਤੱਕ ਫਲਾਈਟ ਦੀ ਕੋਈ ਜਾਣਕਾਰੀ ਨਹੀਂ ਸੀ। ਗਰਾਊਂਡ ਸਟਾਫ਼ 4 ਜਨਵਰੀ ਤੋਂ ਹੀ 1 ਘੰਟੇ ’ਚ ਫਲਾਈਟ ਆਉਣ ਦਾ ਬਹਾਨਾ ਬਣਾਉਂਦਾ ਰਿਹਾ। ਯਾਤਰੀਆਂ ਨੇ ਦੱਸਿਆ ਕਿ ਫਲਾਈਟ ਨੇ 4-5 ਜਨਵਰੀ ਦੀ ਰਾਤ ਨੂੰ 12:50 ਵਜੇ ਟੇਕਆਫ ਕਰਨਾ ਸੀ ਅਤੇ ਉਸੇ ਅਨੁਸਾਰ ਚੈਕਇਨ ਵੀ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਨਾ ਤਾਂ ਫਲਾਈਟ ਦਾ ਪਤਾ ਲੱਗਿਆ ਅਤੇ ਨਾ ਹੀ ਉਥੇ ਯਾਤਰੀਆਂ ਦੇ ਖਾਣ-ਪੀਣ ਲਈ ਕੋਈ ਪ੍ਰਬੰਧ ਕੀਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਮਰੀਕਾ ਦੇ ਜਾਰਜੀਆ ਤੋਂ ਅੰਮਿ੍ਰਤਸਰ ਏਅਰਪੋਰਟ ’ਤੇ ਆ ਰਹੀ ਨਿਓਸ ਦੀ ਫਲਾਈਟ ਧੁੰਦ ਕਾਰਨ ਲੈਂਡ ਨਹੀਂ ਕਰ ਸਕੀ। ਇਸ ਤੋਂ ਬਾਅਦ ਦੇਰ ਰਾਤ ਪਹੁੰਚੀ ਉਡਾਣ ਰਾਹੀਂ ਸਾਰੇ ਯਾਤਰੀਆਂ ਨੂੰ ਰਵਾਨਾ ਕਰ ਦਿੱਤਾ ਗਿਆ ਸੀ।

 

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …