ਕਈ ਸਾਲਾਂ ਬਾਅਦ ਦੋਵੇਂ ਪੰਜਾਬਾਂ ਦੇ ਪਹਿਲਵਾਨਾਂ ਦੀ ਹੋਈ ਮਿਲਣੀ
ਅੰਮ੍ਰਿਤਸਰ : ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲੰਬੇ ਸਮੇਂ ਤੋਂ ਵਿਛੜੇ ਵਿਅਕਤੀਆਂ ਨੂੰ ਮਿਲਦੇ ਹੋਏ ਦੇਖਿਆ ਜਾਂਦਾ ਹੈ।
ਇਸੇ ਪਵਿੱਤਰ ਧਰਤੀ ‘ਤੇ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੇ ਪੰਜਾਬੀ ਪਹਿਲਵਾਨਾਂ ਦੀ ਮਿਲਣੀ ਦੀ ਹੋਈ। ਕਈ ਸਾਲਾਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਵਿਚ ਦੋਵੇਂ ਪੰਜਾਬਾਂ ਦੇ ਪਹਿਲਵਾਨਾਂ ਦੀ ਮਿਲਣੀ ਹੋਈ ਹੈ। ਭਾਰਤ ਵਿਚਲੇ ਪੰਜਾਬ ਤੋਂ ਗਏ ਪਦਮਸ੍ਰੀ ਪਹਿਲਵਾਨ ਅਤੇ ਸਾਬਕਾ ਆਈ.ਜੀ. ਕਰਤਾਰ ਸਿੰਘ, ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪੈਟਰਨ ਸਾਬਕਾ ਡੀਜੀਪੀ ਐਸ.ਐਸ. ਭੁੱਲਰ, ਅੰਤਰਰਾਸ਼ਟਰੀ ਖਿਡਾਰੀ ਸਾਬਕਾ ਐਸ.ਪੀ. ਸਰਵਣ ਸਿੰਘ ਅਤੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਚੇਅਰਮੈਨ ਸ਼ਿਵ ਦਿਆਲ ਨੇ ਪਾਕਿਸਤਾਨ ਦੇ ਪਹਿਲਵਾਨਾਂ ਨੂੰ ਅਗਲੇ ਸਾਲ ਮਾਰਚ ਮਹੀਨੇ ਵਿਚ ਹੋਣ ਵਾਲੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰ ਪ੍ਰੋਗਰਾਮ ਲਈ ਸੱਦਾ ਦਿੱਤਾ ਹੈ।
ਇਸੇ ਦੌਰਾਨ ਪਦਮਸ੍ਰੀ ਪਹਿਲਵਾਨ ਕਰਤਾਰ ਸਿੰਘ ਨੇ ਕਿਹਾ ਕਿ ਮਾਰਚ ਮਹੀਨੇ ਵਿਚ ਕਰਵਾਈਆਂ ਜਾ ਰਹੀਆਂ ਖੇਡਾਂ ਵਿਚ ਪਾਕਿਸਤਾਨ, ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਆਸਟਰੇਲੀਆ ਤੋਂ ਖਿਡਾਰੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਹਰਿਆਣਾ ਤੋਂ ਵੀ ਪਹਿਲਵਾਨ ਇਸ ਖੇਡ ਦਾ ਹਿੱਸਾ ਬਣਨਗੇ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …