7.3 C
Toronto
Friday, November 7, 2025
spot_img
Homeਪੰਜਾਬ‘ਆਪ’ ਵਿਧਾਇਕ ਗੱਜਣਮਾਜਰਾ ਦੇ ਘਰ 14 ਘੰਟੇ ਚੱਲੀ ਈਡੀ ਦੀ ਰੇਡ

‘ਆਪ’ ਵਿਧਾਇਕ ਗੱਜਣਮਾਜਰਾ ਦੇ ਘਰ 14 ਘੰਟੇ ਚੱਲੀ ਈਡੀ ਦੀ ਰੇਡ

32 ਲੱਖ ਰੁਪਏ ਦਾ ਕੈਸ਼ ਈਡੀ ਨੇ ਕੀਤਾ ਜ਼ਬਤ
ਚੰਡੀਗੜ੍ਹ/ਬਿੳੂਰੋ ਨਿੳੂਜ਼
ਸੰਗਰੂਰ ਜ਼ਿਲ੍ਹੇ ਵਿਚ ਪੈਂਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਇਨਫੋਰਮੈਂਟ ਡਾਇਰੈਕਟੋਰੇਟ (ਈਡੀ) ਦੀ ਰੇਟ ਕਰੀਬ 14 ਘੰਟੇ ਚੱਲੀ ਹੈ। ਜਿਸ ਦੌਰਾਨ ਈਡੀ ਨੇ 32 ਲੱਖ ਰੁਪਏ ਕੈਸ਼ ਰਿਕਵਰ ਕੀਤਾ ਅਤੇ ਜਿਸ ਨੂੰ ਈਡੀ ਦੇ ਅਧਿਕਾਰੀ ਆਪਣੇ ਨਾਲ ਹੀ ਲੈ ਗਏ। ਇਸ ਤੋਂ ਇਲਾਵਾ ਗੱਜਣ ਮਾਜਰਾ ਅਤੇ ਉਸਦੇ ਭਰਾ ਦਾ ਮੋਬਾਇਲ ਵੀ ਈਡੀ ਲੈ ਗਈ ਹੈ। ਧਿਆਨ ਰਹੇ ਕਿ ਈਡੀ ਨੇ ਗੱਜਣ ਮਾਜਰਾ ਦੇ ਘਰ, ਸਕੂਲ ਅਤੇ ਫੈਕਟਰੀ ’ਚੋਂ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। ਉਧਰ ਦੂਜੇ ਪਾਸੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਉਹ ਈਡੀ ਦੀ ਜਾਂਚ ’ਚ ਪੂੁਰਾ ਸਹਿਯੋਗ ਕਰਨਗੇ। ਈਡੀ ਦੇ ਅਫਸਰਾਂ ਨੇ ਵਿਧਾਇਕ ਗੱਜਣ ਮਾਜਰਾ ਅਤੇ ਉਸਦੇ ਭਰਾ ਦੇ ਬਿਆਨ ਵੀ ਦਰਜ ਕੀਤੇ ਹਨ। ਧਿਆਨ ਰਹੇ ਕਿ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਉਦੋਂ ਚਰਚਾ ਵਿਚ ਆਏ ਸਨ, ਜਦੋਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਸਿਰਫ ਂਿੲਕ ਰੁਪਈਆ ਹੀ ਤਨਖਾਹ ਲੈਣਗੇ। ਗੱਜਣ ਮਾਜਰਾ ਨੇ ਕਿਹਾ ਸੀ ਕਿ ਪੰਜਾਬ ਵਿੱਤੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਇਸ ਲਈ ਉਹ ਬਤੌਰ ਵਿਧਾਇਕ ਇਕ ਰੁਪਈਆ ਹੀ ਤਨਖਾਹ ਲੈਣਗੇ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਸੀ।

RELATED ARTICLES
POPULAR POSTS