-13.4 C
Toronto
Thursday, January 29, 2026
spot_img
Homeਪੰਜਾਬਜਲੰਧਰ-ਅੰਮਿ੍ਰਤਸਰ ਹਾਈਵੇ ’ਤੇ ਭਿਆਨਕ ਸੜਕ ਹਾਦਸਾ

ਜਲੰਧਰ-ਅੰਮਿ੍ਰਤਸਰ ਹਾਈਵੇ ’ਤੇ ਭਿਆਨਕ ਸੜਕ ਹਾਦਸਾ

ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
ਜਲੰਧਰ/ਬਿਊਰੋ ਨਿਊਜ਼
ਜਲੰਧਰ-ਅੰਮਿ੍ਰਤਸਰ ਹਾਈਵੇ ’ਤੇ ਪਿੰਡ ਹਮੀਰਾ ਨੇੜੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਲੁਧਿਆਣਾ ਨਾਲ ਸਬੰਧਤ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਵੇਰੇ ਕਰੀਬ 7 ਵਜੇ ਇਕ ਖੜ੍ਹੇ ਟਰੱਕ ਨਾਲ ਕਾਰ ਦੀ ਟੱਕਰ ਹੋਣ ਕਰਕੇ ਵਾਪਰਿਆ। ਕਾਰ ਸਵਾਰ ਵਿਅਕਤੀ ਅੰਮਿ੍ਰਤਸਰ ਵਿਖੇ ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਵਾਪਸ ਲੁਧਿਆਣਾ ਜਾ ਰਹੇ ਸਨ। ਮਿ੍ਰਤਕਾਂ ਵਿਚ ਮਨਪ੍ਰੀਤ ਕੌਰ, ਪਰਨੀਤ ਸਿੰਘ, ਸਰਬਜੀਤ ਕੌਰ, ਅਮਨਦੀਪ ਕੌਰ ਅਤੇ ਗੁਰਫਤਹਿ ਸਿੰਘ ਸ਼ਾਮਲ ਸਨ। ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

RELATED ARTICLES
POPULAR POSTS