Breaking News
Home / ਪੰਜਾਬ / ਪੰਜਾਬੀ ਗਾਇਕੀ ’ਚ ਵੱਡਾ ਨਾਮ ਸੀ ਮੂਸੇਵਾਲਾ ਦਾ

ਪੰਜਾਬੀ ਗਾਇਕੀ ’ਚ ਵੱਡਾ ਨਾਮ ਸੀ ਮੂਸੇਵਾਲਾ ਦਾ

ਕਰੋੜਾਂ ਰੁਪਏ ਦਾ ਟੈਕਸ ਵੀ ਦਿੰਦਾ ਸੀ ਸਰਕਾਰ ਨੂੰ
ਚੰਡੀਗੜ੍ਹ/ਬਿਊੁਰੋ ਨਿਊਜ਼
ਸਿੱਧੂ ਮੂਸੇਵਾਲਾ ਨੇ 28 ਸਾਲ ਦੀ ਉਮਰ ਅਤੇ 6 ਸਾਲ ਦੇ ਮਿਊਜ਼ਿਕ ਇੰਡਸਟਰੀ ’ਚ ਕਰੀਅਰ ਦੇ ਨਾਲ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਪਰ ਲੰਘੇ 6 ਸਾਲ ਉਸ ਨੇ ਕਿੰਗ ਆਫ ਮਿਊਜ਼ਿਕ ਇੰਡਸਟਰੀ ਦੇ ਤੌਰ ’ਤੇ ਗੁਜ਼ਾਰੇ। 2022 ਵਿਚ ਸਿੱਧੂ ਮੂਸੇਵਾਲਾ ਦੀ ਨੈਟਵਰਥ 5 ਮਿਲੀਅਨ ਡਾਲਰ ਸੀ। ਏਨਾ ਹੀ ਨਹੀਂ, 2020-21 ਵਿਚ ਉਸ ਨੇ 3 ਕਰੋੜ ਤੋਂ ਵੱਧ ਰੁਪਏ ਸਿਰਫ ਇਨਕਮ ਟੈਕਸ ਦੇ ਤੌਰ ’ਤੇ ਹੀ ਸਰਕਾਰ ਨੂੰ ਦਿੱਤੇ ਸਨ। ਸਿੱਧੂ ਮੂਸੇਵਾਲਾ ਦੇ ਤੌਰ ’ਤੇ ਫੇਮਸ ਹੋਏ ਮਿਊਜ਼ਿਕ ਇੰਡਸਟਰੀ ਦੇ ਸਟਾਰ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ। 30 ਅਕਤੂਬਰ 2017 ਨੂੰ ਮੂਸੇਵਾਲਾ ਨੇ ਆਪਣਾ ਯੂ ਟਿਊਬ ਚੈਨਲ ਲਾਂਚ ਕੀਤਾ। ਜਿਸਦੇ ਸਬਸਕਰਾਈਬਰਾਂ ਦੀ ਗਿਣਤੀ 11 ਮਿਲੀਅਨ ਤੋਂ ਵੀ ਜ਼ਿਆਦਾ ਹੈ। ਛੇ ਸਾਲ ਦੇ ਮਿਊਜ਼ਿਕ ਇੰਡਸਟਰੀ ਦੇ ਕਰੀਅਰ ਦੌਰਾਨ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਲਈ ਲੋਕ ਇੰਤਜ਼ਾਰ ਕਰਦੇ ਸਨ। ਰਿਕਾਰਡਸ ਦੇ ਅਨੁਸਾਰ ਸਿੱਧੂ ਮੂਸੇਵਾਲਾ ਦੀ ਨੈਟਵਰਥ ਭਾਰਤੀ ਕਰੰਸੀ ਦੇ ਅਨੁਸਾਰ 29 ਕਰੋੜ ਰੁਪਏ ਸੀ। ਭਾਰਤ ਵਿਚ ਸਭ ਤੋਂ ਮਹਿੰਗਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੀ ਸੀ। ਪ੍ਰਤੀ ਮਹੀਨਾ ਉਹ 35 ਲੱਖ ਰੁਪਏ ਫਿਲਮਾਂ, ਟੀਵੀ ਸ਼ੋਅ ਅਤੇ ਲਾਈਵ ਸ਼ੋਅ ਕਰਕੇ ਕਮਾ ਲੈਂਦਾ ਸੀ। ਸਿੱਧੂ ਮੂਸੇਵਾਲਾ ਹਰ ਗੀਤ ਲਈ 6 ਤੋਂ 8 ਲੱਖ ਰੁਪਏ ਫਿਲਮ ਪ੍ਰੋਡਿਊਸਰਾਂ ਕੋਲੋਂ ਲੈਂਦਾ ਸੀ। ਇਸ ਤੋਂ ਇਲਾਵਾ ਉਹ ਲਾਈਵ ਸ਼ੋਅ ਵੀ ਕਰਦਾ ਸੀ, ਜਿਸਦੇ ਲਈ ਪ੍ਰਤੀ ਸ਼ੋਅ 20 ਲੱਖ ਰੁਪਏ ਲੈਂਦਾ ਸੀ।

 

Check Also

ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ

ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …