Breaking News
Home / ਭਾਰਤ / ਪਿ੍ਰਅੰਕਾ ਗਾਂਧੀ ਦੀ ਕਾਂਗਰਸ ਦੇ ਨੈਸ਼ਨਲ ਪਲਾਨ ’ਚ ਐਂਟਰੀ

ਪਿ੍ਰਅੰਕਾ ਗਾਂਧੀ ਦੀ ਕਾਂਗਰਸ ਦੇ ਨੈਸ਼ਨਲ ਪਲਾਨ ’ਚ ਐਂਟਰੀ

ਨੈਸ਼ਨਲ ਪਲਾਨ ’ਚ ਗੁਲਾਮ ਨਬੀ ਅਜ਼ਾਦ ਅਤੇ ਸ਼ਸ਼ੀ ਥਰੂਰ ਨੂੰ ਵੀ ਕੀਤਾ ਗਿਆ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਦੇ ਲਈ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸ ਨਾਲ ਹੀ ਉਨ੍ਹਾਂ 8 ਮੈਂਬਰੀ (ਪੈਕ) ਪੋਲੀਟੀਕਲ ਅਫ਼ੇਅਰਜ਼ ਕਮੇਟੀ ਦੀ ਬਣਾਈ ਗਈ ਹੈ, ਜਿਸ ਵਿਚ ਰਾਹੁਲ ਗਾਂਧੀ, ਮਲਿਕਾਅਰਜੁਨ ਖੜਗੇ, ਗੁਲਾਮ ਨਬੀ ਅਜਾਦ, ਅੰਬਿਕਾ ਸੋਨੀ, ਦਿਗਵਿਜੇ ਸਿੰਘ, ਅਨੰਦ ਸ਼ਰਮਾ, ਕੇਸੀ ਵੇਣੂਗੋਪਾਲ, ਜਤਿੰਦਰ ਸਿੰਘ ਵਰਗੇ ਦਿੱਗਜ਼ ਆਗੂਆਂ ਨੂੰ ਸ਼ਾਮਲ ਕੀਤਾ। ਦੂਜੇ ਪਾਸੇ ਕਾਂਗਰਸ ਪਾਰਟੀ ਆਪਣੇ ਨੈਸ਼ਨਲ ਪਲਾਨ ’ਚ ਕਾਂਗਰਸੀ ਆਗੂ ਪਿ੍ਰਅੰਕਾ ਗਾਂਧੀ ਦੇ ਨਾਲ ਜੀ 23 ਗਰੁੱਪ ਦੇ ਦੋ ਆਗੂਆਂ ਗੁਲਾਮ ਨਬੀ ਅਜ਼ਾਦ ਅਤੇ ਸ਼ਸ਼ੀ ਥਰੂਰ ਨੂੰ ਵੀ ਸ਼ਾਮਲ ਕੀਤਾ ਹੈ। ਜੇਕਰ 2024 ਦੀਆਂ ਲੋਕ ਸਭਾ ਚੋਣਾਂ ਲਈ ਬਣਾਈ ਗਈ ਟਾਸਕ ਫੋਰਸ ਦੇ ਮੈਂਬਰਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਨ੍ਹਾਂ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ, ਜਯਰਾਮ ਰਮੇਸ਼, ਕੇਸੀ ਵੇਣੂਗੋਪਾਲ, ਅਜੇ ਮਾਕਨ, ਪਿ੍ਰਅੰਕਾ ਗਾਂਧੀ, ਰਣਦੀਪ ਸੁਰਜੇਵਾਲਾ ਅਤੇ ਰਵਨੀਤ ਸਿੰਘ ਬਿੱਟੂ ਦਾ ਨਾਮ ਸ਼ਾਮਲ ਹੈ।

 

Check Also

ਫੌਜ ਮੁਖੀ ਜਨਰਲ ਦਿਵੇਦੀ ਤਿੰਨੋਂ ਸੈਨਾਵਾਂ ’ਚ ਤਾਲਮੇਲ ਬਣਾਉਣ ਨੂੰ ਦੇਣਗੇ ਤਰਜੀਹ

ਕਿਹਾ : ਭਾਰਤੀ ਫੌਜ ਸਾਰੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ …