6.7 C
Toronto
Friday, April 10, 2026
spot_img
Homeਪੰਜਾਬਸੁਨੀਲ ਜਾਖੜ ਦੀ ਭਾਜਪਾ ’ਚ ਜਾਣ ਦੀ ਤਿਆਰੀ!

ਸੁਨੀਲ ਜਾਖੜ ਦੀ ਭਾਜਪਾ ’ਚ ਜਾਣ ਦੀ ਤਿਆਰੀ!

ਕੈਪਟਨ ਅਮਰਿੰਦਰ ਨਿਭਾ ਸਕਦੇ ਹਨ ਅਹਿਮ ਭੂਮਿਕਾ
ਕਾਂਗਰਸ ਨੂੰ ‘ਗੁੱਡ ਬਾਏ’ ਕਹਿ ਚੁੱਕੇ ਹਨ ਜਾਖੜ
ਚੰਡੀਗੜ੍ਹ/ਬਿਊਰੋ ਨਿਊਜ਼
50 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਹਿਣ ਵਾਲੇ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਵਿਚ ਜਾਣ ਦੀ ਤਿਆਰੀ ਕਰ ਲਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਕਿਉਂਕਿ ਕੈਪਟਨ ਅਮਰਿੰਦਰ ਨੇ ਭਾਜਪਾ ਨਾਲ ਗਠਜੋੜ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ ਉਨ੍ਹਾਂ ਦੀ ਜਾਖੜ ਨਾਲ ਨੇੜਤਾ ਵੀ ਰਹੀ ਹੈ। ਜਾਖੜ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਉਨ੍ਹਾਂ ਨਾਲ ਸੰਪਰਕ ਵਿਚ ਹਨ, ਪਰ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਲਈ ਜਾਖੜ ਕੁਝ ਸਮਾਂ ਜ਼ਰੂਰ ਲੈਣਗੇ। ਇਸੇ ਦੌਰਾਨ ਆਮ ਆਦਮੀ ਪਾਰਟੀ ਵੀ ਜਾਖੜ ਵਿਚ ਰੁਚੀ ਦਿਖਾ ਰਹੀ ਹੈ। ਜਾਖੜ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸਿਆਸੀ ਤੌਰ ਤਰੀਕਿਆਂ ਅਤੇ ਜਾਖੜ ਦੇ ਸਿਆਸੀ ਤੌਰ ਤਰੀਕਿਆਂ ਵਿਚ ਬਹੁਤ ਫਰਕ ਹੈ। ਜਾਖੜ ਬੰਧਨ ’ਚ ਬੱਝੇ ਰਹਿ ਕੇ ਸਿਆਸਤ ਨਹੀਂ ਸਕਦੇ। ਅਜਿਹੇ ਵਿਚ ਜਾਖੜ ਲਈ ਬਿਹਤਰ ਬਦਲ ਭਾਜਪਾ ਹੀ ਹੈ। ਸੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੁਨੀਲ ਜਾਖੜ ਹੁਣ ਭਾਜਪਾ ਵਿਚ ਜਾਂਦੇ ਹਨ ਜਾਂ ਕਿਸੇ ਹੋਰ ਪਾਰਟੀ ਵਿਚ ਸ਼ਮੂਲੀਅਤ ਕਰਦੇ ਹਨ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਪਿਛਲੇ ਦਿਨੀਂ ਕਾਂਗਰਸ ਪਾਰਟੀ ਨੂੰ ਗੁੱਡ ਬਾਏ ਕਹਿ ਦਿੱਤਾ ਸੀ।

RELATED ARTICLES
POPULAR POSTS