-13.1 C
Toronto
Saturday, January 31, 2026
spot_img
Homeਪੰਜਾਬਬਟਾਲਾ ਨੇੜੇ ਸਕੂਲੀ ਬੱਸ ਆਈ ਅੱਗ ਦੀ ਲਪੇਟ 'ਚ

ਬਟਾਲਾ ਨੇੜੇ ਸਕੂਲੀ ਬੱਸ ਆਈ ਅੱਗ ਦੀ ਲਪੇਟ ‘ਚ

ਸਕੂਲੀ ਬੱਚਿਆਂ ਦਾ ਵਾਲ-ਵਾਲ ਹੋਇਆ ਬਚਾਅ
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਡੀਸੀ ਕੋਲੋਂ ਮੰਗੀ ਰਿਪੋਰਟ
ਬਟਾਲਾ : ਬਟਾਲਾ ਨੇੜੇ ਸਕੂਲ ਦੀ ਇਕ ਬੱਸ ਅੱਗ ਦੀ ਲਪੇਟ ‘ਚ ਆ ਗਈ। ਇਸ ਹਾਦਸੇ ਦੌਰਾਨ ਸਕੂਲੀ ਬੱਚਿਆਂ ਦਾ ਵਾਲ-ਵਾਲ ਬਚਾਅ ਹੋਇਆ ਹੈ। ਇਹ ਬੱਸ ਕਿਲ੍ਹਾ ਲਾਲ ਸਿੰਘ ਦੇ ਇਕ ਨਿੱਜੀ ਸਕੂਲ ਦੇ ਬੱਚਿਆਂ ਨੂੰ ਛੁੱਟੀ ਹੋਣ ਤੋਂ ਬਾਅਦ ਘਰ-ਘਰ ਛੱਡਣ ਜਾ ਰਹੀ ਸੀ। ਪਿੰਡ ਬਰਕੀਵਾਲ ਦੇ ਨੇੜੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਲੱਗੀ ਅੱਗ ਕਾਰਨ ਸੜਕ ‘ਤੇ ਫੈਲੇ ਧੂੰਏਂ ਕਰਕੇ ਡਰਾਈਵਰ ਬੱਸ ‘ਤੇ ਕੰਟਰੋਲ ਨਹੀਂ ਰੱਖ ਸਕਿਆ ਅਤੇ ਬੱਸ ਖੇਤਾਂ ਵਿਚ ਜਾ ਪਲਟੀ। ਇਸੇ ਦੌਰਾਨ ਬੱਸ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈ ਅਤੇ ਨੇੜਲੇ ਪਿੰਡ ਵਾਸੀਆਂ ਨੇ ਬੱਸ ਵਿਚ ਸਵਾਰ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਜਿਨ੍ਹਾਂ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਉਨ੍ਹਾਂ ਨੂੰ ਬਟਾਲਾ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲੋਂ ਰਿਪੋਰਟ ਵੀ ਮੰਗ ਲਈ ਹੈ।
ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਿਸ ਨੇ ਬੱਸ ਚਾਲਕ ਜਗਤਪ੍ਰੀਤ ਸਿੰਘ ਪਿੰਡ ਬਿਜਲੀਵਾਲ ਅਤੇ ਅਣਪਛਾਤੇ ਕਿਸਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਥਿਤ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

RELATED ARTICLES
POPULAR POSTS