2.6 C
Toronto
Friday, November 7, 2025
spot_img
Homeਪੰਜਾਬਸਿੱਧੂ ਅਤੇ ਵੜਿੰਗ ਦੀ ਸੁਲਾਹ ਕਰਾਉਣਗੇ ਬਾਜਵਾ

ਸਿੱਧੂ ਅਤੇ ਵੜਿੰਗ ਦੀ ਸੁਲਾਹ ਕਰਾਉਣਗੇ ਬਾਜਵਾ

ਨਵਜੋਤ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਾਂਗਰਸ ਹਾਈਕਮਾਨ ਨੂੰ ਸਿਆਸੀ ਤਾਕਤ ਦਿਖਾ ਰਹੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਜ਼ਿੰਮੇਵਾਰੀ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਮਿਲੀ ਹੈ। ਨਵਜੋਤ ਸਿੱਧੂ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਨੂੰ ਨਾਲ ਲੈ ਕੇ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕਰ ਰਹੇ ਹਨ। ਦੱਸਣਾ ਬਣਦਾ ਹੈ ਕਿ ਕਾਂਗਰਸ ਹਾਈਕਮਾਨ ਨੇ ਹਾਲ ਹੀ ਵਿਚ ਬਾਜਵਾ ਨੂੰ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਹੈ ਅਤੇ ਉਹ ਸੀਨੀਅਰ ਕਾਂਗਰਸੀ ਆਗੂ ਵੀ ਹਨ। ਇਸ ਨੂੰ ਲੈ ਕੇ ਬਾਜਵਾ ਜਲਦੀ ਹੀ ਸਿੱਧੂ ਨਾਲ ਮੁਲਾਕਾਤ ਕਰ ਸਕਦੇ ਹਨ। ਪ੍ਰਤਾਪ ਬਾਜਵਾ ਵੀ ਸਿੱਧੂ ਨੂੰ ਛੋਟਾ ਭਰਾ ਮੰਨਦੇ ਹਨ ਅਤੇ ਸਿੱਧੂ ਵੀ ਬਾਜਵਾ ਨੂੰ ਵੱਡੇ ਭਰਾ ਬਰਾਬਰ ਹੀ ਸਨਮਾਨ ਦਿੰਦੇ ਹਨ। ਸਿੱਧੂ ਦੇ ਨਾਲ ਵਰਕਿੰਗ ਪ੍ਰਧਾਨ ਰਹੇ ਸੁਖਵਿੰਦਰ ਸਿੰਘ ਡੈਨੀ ਵੀ ਰਾਜਾ ਵੜਿੰਗ ਅਤੇ ਸਿੱਧੂ ਦੀ ਮੀਟਿੰਗ ਕਰਵਾਉਣ ਲਈ ਯਤਨ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਨਾਲ ਨਾ ਹੀ ਅਜੇ ਤੱਕ ਮੁਲਾਕਾਤ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਦੇ ਫੋਨ ਦਾ ਕੋਈ ਜਵਾਬ ਦਿੱਤਾ ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦਾ ਫਿਰ ਪ੍ਰਧਾਨ ਬਣਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਸ ਕਰਕੇ ਹੀ ਸਿਆਸੀ ਸਰਗਰਮੀਆਂ ਵੀ ਵਧਾਈਆਂ ਹੋਈਆਂ ਸਨ। ਪਰ ਇਸਦੇ ਉਲਟ ਹਾਈਕਮਾਨ ਨੇ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਦਿੱਤੀ ਅਤੇ ਸਿੱਧੂ ਫਿਰ ਨਰਾਜ਼ ਹੋ ਗਏ ਹਨ।

RELATED ARTICLES
POPULAR POSTS