21.3 C
Toronto
Saturday, September 26, 2026
spot_img
Homeਪੰਜਾਬਧਰਮਵੀਰ ਗਾਂਧੀ ਨੇ ਖੋਲ੍ਹਿਆ ਕੇਜਰੀਵਾਲ ਖਿਲਾਫ ਮੋਰਚਾ

ਧਰਮਵੀਰ ਗਾਂਧੀ ਨੇ ਖੋਲ੍ਹਿਆ ਕੇਜਰੀਵਾਲ ਖਿਲਾਫ ਮੋਰਚਾ

ਧਰਮਵੀਰ ਗਾਂਧੀ ਨੇ ਖੋਲ੍ਹਿਆ ਕੇਜਰੀਵਾਲ ਖਿਲਾਫ ਮੋਰਚਾਕੇਜਰੀਵਾਲ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕੀਤਾ
ਜਲੰਧਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਗਏ ਐਮ.ਪੀ. ਧਰਮਵੀਰ ਗਾਂਧੀ ਨੇ ਕੇਜਰੀਵਾਲ ਕੋਲੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਗਾਂਧੀ ਨੇ ਕਿਹਾ ਕਿ ਕੇਜਰੀਵਾਲ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕੀਤਾ ਹੈ। ਜੇ.ਪੀ. ਮੂਵਮੈਂਟ ਤੋਂ ਬਾਅਦ ਲੋਕਾਂ ਨੇ ਰਾਜਨੀਤੀ ਲਈ ਕੇਜਰੀਵਾਲ ਵਿੱਚ ਝਲਕ ਵੇਖੀ ਪਰ ਕੇਜਰੀਵਾਲ ਨੇ ਉਸ ਦਾ ਘਾਣ ਕੀਤਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਰਪੋਰੇਟ ਮਾਡਲ ‘ਤੇ ਚੱਲਦੀ ਹੈ। ਸਿਰਫ ਝਾੜੂ ਤੇ ਕੇਜਰੀਵਾਲ ਨੂੰ ਹੀ ਬ੍ਰਾਂਡ ਬਣਾਇਆ ਗਿਆ ਹੈ। ਗਾਂਧੀ ਨੇ ਇਹ ਵੀ ਕਿਹਾ ਕਿ ‘ਆਪ’ ਦੇ ਆਬਜਰਵਰ ਪੇਡ ਹਨ। ਪਹਿਲੇ ਦਿਨ ਤੋਂ ਹੀ ਉਨ੍ਹਾਂ ਨੂੰ ਤਨਖਾਹ ਮਿਲਦੀ ਹੈ। ਪੰਜਾਬ ਲੀਡਰਸ਼ਿਪ ਨੂੰ ਤੋੜਿਆ ਗਿਆ ਤੇ ਉਨ੍ਹਾਂ ਤੋਂ ਰਾਜਨੀਤੀ ਖੋਹੀ ਗਈ। ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਗਲਤ ਉਮੀਦਵਾਰ ਅਕਾਲੀ ਦਲ ਲਈ ਜ਼ਮੀਨ ਤਿਆਰ ਕਰ ਰਹੇ ਹਨ।

RELATED ARTICLES
POPULAR POSTS