Breaking News
Home / ਪੰਜਾਬ / ਪ੍ਰੇਮ ਗੋਰਖੀ ਦੇ ਤੁਰ ਜਾਣ ‘ਤੇ ਸਮੁੱਚੇ ਸਾਹਿਤ ਜਗਤ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਪ੍ਰੇਮ ਗੋਰਖੀ ਦੇ ਤੁਰ ਜਾਣ ‘ਤੇ ਸਮੁੱਚੇ ਸਾਹਿਤ ਜਗਤ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਜ਼ੀਰਕਪੁਰ : ਪੰਜਾਬੀ ਕਹਾਣੀਕਾਰ, ਸਵੈ-ਜੀਵਨੀ ਲੇਖਕ ਅਤੇ ਪੱਤਰਕਾਰ ਪ੍ਰੇਮ ਗੋਰਖੀ ਦਾ ਲੰਘੇ ਐਤਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ। ਗੋਰਖੀ ਜ਼ੀਰਕਪੁਰ ਵਿੱਚ ਰਹਿ ਰਹੇ ਸਨ ਅਤੇ ਉਹਨਾਂ ਦਾ ਜਨਮ 15 ਜੂਨ 1947 ਨੂੰ ਹੋਇਆ ਸੀ। ਉਨ੍ਹਾਂ ਨੇ ਪੰਜਾਬ ਦੇ ਦਲਿਤ ਸਮਾਜ ਦੇ ਅਣਗੌਲੇ ਜੀਵਨ ਨੂੰ ਲਿਖਤਾਂ ਵਿੱਚ ਮੂਰਤੀਮਾਨ ਕੀਤਾ। ਉਹ ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਮਿੱਟੀ ਰੰਗੇ ਲੋਕ’ ਤੇ ਨਾਵਲੈੱਟ ‘ਤਿੱਤਰ-ਖੰਭੀ ਜੂਹ’ ਨਾਲ ਚਰਚਾ ਵਿੱਚ ਆਏ। ਉਨ੍ਹਾਂ ਨੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਕਲਮ ਰਾਹੀਂ ਦੁਨੀਆਂ ਦੇ ਕੋਨੇ ਕੋਨੇ ‘ਚ ਪਹੁੰਚਾਇਆ। ਉਨ੍ਹਾਂ ਆਪਣੀ ਜੀਵਨ ਗਾਥਾ ਵਿੱਚ ਉਹ ਸਾਰੇ ਦੁੱਖ ਤੇ ਤਸੀਹੇ ਦਰਸਾਏ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇੱਕ ਸਾਹਿਤਕਾਰ ਬਣਾ ਦਿੱਤਾ। ਗੋਰਖੀ ਦੇ ਦਿਹਾਂਤ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਸਣੇ ਬਹੁਤ ਸਾਰੇ ਸਾਹਿਤਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

 

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ

ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …