ਵਿਧਾਨ ਸਭਾ ‘ਚ ਸਪੀਕਰ ਰਾਣਾ ਕੇਪੀ ਨੇ ਕੀਤਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਨਵੇਂ ਸਿਰੇ ਤੋਂ ਅਧਿਐਨ ਕਰਨ ਲਈ ਵਿਧਾਨ ਸਭਾ ਦੀ ਇਕ ਕਮੇਟੀ ਗਠਿਤ ਕੀਤੀ ਜਾਵੇਗੀ, ਜਿਸ ‘ਚ ਸਿੰਚਾਈ ਵਿਭਾਗ ਦੇ ਮੁੱਖ ਸਕੱਤਰ ਵੀ ਇਸਦੇ ਮੈਂਬਰ ਹੋਣਗੇ। ਇਹ ਐਲਾਨ ਸਪੀਕਰ ਰਾਣਾ ਕੇਪੀ ਸਿੰਘ ਨੇ ਵਿਧਾਇਕ ਰਾਣਾ ਗੁਰਜੀਤ ਤੇ ਵਿਧਾਇਕ ਕੁਲਦੀਪ ਵੈਦ ਵਲੋਂ ਭੂਜਲ ਸੰਕਟ ਸਬੰਧੀ ਦਿੱਤੇ ਸੁਝਾਅ ਤੋਂ ਬਾਅਦ ਕੀਤਾ। ਰਾਣਾ ਗੁਰਜੀਤ ਨੇ ਇਸ ਗੱਲ ‘ਤੇ ਵੀ ਚਿਤਾਵਨੀ ਦਿੱਤੀ ਕਿ ਗਰਾਊਂਡ ਵਾਟਰ ਬੋਰਡ ਲਗਾਤਾਰ ਸਾਨੂੰ ਦੱਸ ਰਹੀ ਹੈ ਕਿ ਪੰਜਾਬ ਦਾ ਭੂ-ਜਲ ਤੇਜ਼ੀ ਨਾਲ ਡਿੱਗਦਾ ਜਾ ਰਿਹਾ ਹੈ ਅਤੇ ਕਿਤੇ-ਕਿਤੇ ਇਹ 200 ਮੀਟਰ ਤੱਕ ਵੀ ਡਿੱਗ ਚੁੱਕਾ ਹੈ। ਅਜਿਹੇ ‘ਚ ਜੇਕਰ ਅਸੀਂ ਹੁਣ ਵੀ ਨਹੀਂ ਸੰਭਲੇ ਤਾਂ ਆਉਣ ਵਾਲੇ 25 ਸਾਲਾਂ ‘ਚ ਪੰਜਾਬ ਰੇਗਿਸਤਾਨ ਬਣ ਜਾਵੇਗਾ ਅਤੇ ਇਸ ‘ਤੇ ਚਿੰਤਾ ਕਰਨ ਦੀ ਲੋੜ ਹੈ।
Check Also
ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ
ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …