ਸੁਖਪਾਲ ਖਹਿਰਾ ਨੇ ਕਿਹਾ ਪੋਸਟ ਮਾਰਟਮ ਦੀ ਰਿਪੋਰਟ ਤੋਂ ਹੋਇਆ ਸਾਫ਼
ਚੰਡੀਗੜ੍ਹ/ਬਿਊਰੋ ਨਿਊਜ਼
ਅੱਜ ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਨਵਰੀਤ ਸਿੰਘ ਦੀ ਮੌਤ ਪੁਲਿਸ ਦੀ ਗੋਲੀ ਲੱਗਣ ਕਾਰਨ ਹੋਈ ਹੈ ਜਦਕਿ ਦਿੱਲੀ ਪੁਲਿਸ ਇਸ ਨੂੰ ਐਕਸਟੀਡੈਂਟ ਦੌਰਾਨ ਹੋਈ ਮੌਤ ਦੱਸ ਰਹੀ ਹੈ। ਪੋਸਟ ਮਾਰਟ ਦੀ ਰਿਪੋਰਟ ਅਤੇ ਮੌਕੇ ਦੇ ਇਕ ਗਵਾਹ ਨੇ ਦੱਸਿਆ ਕਿ ਪੁਲਿਸ ਵੱਲੋਂ ਚਲਾਈ ਗੋਲੀ ਨਵਰੀਤ ਦੀ ਠੋਢੀ ਵਿਚ ਲੱਗੀ ਅਤੇ ਕੰਨ ਕੋਲੋਂ ਬਾਹਰ ਨਿਕਲ ਗਈ ਜਿਸ ਕਾਰਨ ਨਵਰੀਤ ਆਪਣੇ ਟਰੈਕਟਰ ਤੋਂ ਕੰਟਰੋਲ ਖੋਅ ਬੈਠਿਆ ਅਤੇ ਉਸ ਦਾ ਟਰੈਕਟਰ ਪਲਟ ਗਿਆ। ਮੌਕੇ ‘ਤੇ ਮੌਜੂਦ ਨਵਰੀਤ ਦੇ ਚਚੇਰੇ ਭਰਾ ਨਕਸ਼ਦੀਪ ਨੇ ਦੱਸਿਆ ਕਿ ਪੁਲਿਸ ਨੇ ਟਰੈਕਟਰ ‘ਤੇ ਗੋਲੀਆਂ ਚਲਾਈਆਂ ਜਿਨ੍ਹਾਂ ਵਿਚੋਂ ਇਕ ਗੋਲੀ ਨਵਰੀਤ ਦੇ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਸਾਰੇ ਮਾਮਲੇ ਸਬੰਧੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਨਵਰੀਤ ਨੂੰ ਪੂਰਾ ਇਨਸਾਫ਼ ਮਿਲ ਸਕੇ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …