5.2 C
Toronto
Wednesday, November 12, 2025
spot_img
Homeਦੁਨੀਆਅਮਰੀਕਾ 'ਚ ਰਹਿੰਦੇ ਭਾਰਤੀਆਂ ਨੂੰ ਰਾਹਤ

ਅਮਰੀਕਾ ‘ਚ ਰਹਿੰਦੇ ਭਾਰਤੀਆਂ ਨੂੰ ਰਾਹਤ

ਐਚ1ਬੀ ਵੀਜ਼ਾ ਵਾਲੇ ਜੀਵਨ ਸਾਥੀਆਂ ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ
ਨਿਊਯਾਰਕ, ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਵਲੋਂ ਐਚ 4 ਵਰਕ ਪਰਮਿਟ ਧਾਰਕਾਂ ਨਾਲ ਸਬੰਧਤ ਫਾਈਲ ਵਾਪਸ ਲਏ ਜਾਣ ਨਾਲ ਐਚ1ਬੀ ਵੀਜ਼ਾ ਧਾਰਕ ਕਾਮਿਆਂ ਦੀਆਂ ਪਤਨੀਆਂ, ਪਤੀਆਂ ਨੂੰ ਵੱਡੀ ਰਾਹਤ ਮਿਲੀ ਹੈ। ਬਿਡੇਨ ਨੇ ਕਾਰਜਭਾਰ ਸੰਭਾਲਣ ਤੋਂ ਇਕ ਹਫਤੇ ਬਾਅਦ ਹੀ ਇਸ ਫਾਈਲ ਨੂੰ ਵਾਪਸ ਲੈਣ ਦੇ ਹੁਕਮ ਜਾਰੀ ਕਰਕੇ ਐਚ1ਬੀ ਵੀਜ਼ਾਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਅਮਰੀਕਾ ਵਿਚ ਐਚ1ਬੀ ਵੀਜ਼ਾਧਾਰਕ ਭਾਰਤੀਆਂ ਦੀ ਗਿਣਤੀ ਜ਼ਿਆਦਾ ਹੈ। ਇਸ ਨਾਲ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨਕਾਲ ਵਿਚ ਐਚ1ਬੀ ਕਰਮਚਾਰੀਆਂ ਦੇ ਜੀਵਨ ਸਾਥੀਆਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਅਮਰੀਕਾ ਵਿਚ ਚਾਰ ਸਾਲ ਬਿਤਾਉਣ ਤੋਂ ਬਾਅਦ ਪਤਾ ਨਹੀਂ ਉਨ੍ਹਾਂ ਨੂੰ ਅੱਗੇ ਕੰਮ ਕਰਨ ਦੀ ਆਗਿਆ ਮਿਲੇਗੀ ਜਾਂ ਨਹੀਂ। ਹੁਣ ਬਿਡੇਨ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਰਾਹਤ ਮਿਲੀ ਹੈ।

RELATED ARTICLES
POPULAR POSTS