Breaking News
Home / ਨਜ਼ਰੀਆ / ਬੇਘਰ ਤੇ ਬਿਮਾਰ ਗੁਰਪ੍ਰੀਤ ਸਿੰਘ ਨੇ ਦੋ ਸਾਲਾਂ ਬਾਅਦਦੇਖਿਆਸੂਰਜ – ਆਸ਼ਰਮ ਨੇ ਫੜੀਬਾਂਹ

ਬੇਘਰ ਤੇ ਬਿਮਾਰ ਗੁਰਪ੍ਰੀਤ ਸਿੰਘ ਨੇ ਦੋ ਸਾਲਾਂ ਬਾਅਦਦੇਖਿਆਸੂਰਜ – ਆਸ਼ਰਮ ਨੇ ਫੜੀਬਾਂਹ

ਪੰਜਾਬੀ ਦੀ ਇਹ ਕਹਾਵਤ ‘ਚੱਲਦੀ ਗੱਡੀ ਦੇ ਮਿੱਤ ਸਾਰੇ ਖੜ੍ਹੀ ਨੂੰ ਨੀ ਕੋਈ ਪੁੱਛਦਾ’ 49 ਸਾਲਾਂ ਦੇ ਉਸ ਬਿਮਾਰ ਗੁਰਪ੍ਰੀਤ ਸਿੰਘ ‘ਤੇ ਪੂਰੀ ਢੁੱਕਦੀ ਹੈ ਜਿਸ ਨੇ ਇੱਕੋ ਕਮਰੇ ਵਿੱਚ ਪਏ ਹੋਣਕਰਕੇ ਪਿਛਲੇ ਦੋ ਸਾਲਾਂ ਤੋਂ ਸੂਰਜਵੀਨਹੀਂ ਸੀ ਦੇਖਿਆ । ਗੁਰੂ ਅਮਰਦਾਸਅਪਾਹਾਜਆਸ਼ਰਮ (ਸਰਾਭਾ) ਦੇ ਪ੍ਰਧਾਨਚਰਨ ਸਿੰਘ ਅਤੇ ਸੇਵਾਦਾਰਾਂ ਨੇ ਲੁਧਿਆਣਾਸ਼ਹਿਰ ਵਿੱਚ ਪੈਂਦੇ ਲੁਹਾਰਾ ਪਿੰਡ ਜਾ ਕੇ ਇਸ ਬਿਮਾਰਵਿਅਕਤੀ ਨੂੰ ਕਮਰੇ ਵਿੱਚੋਂ ਚੁੱਕ ਕੇ ਬਾਹਰ ਕੱਢਿਆ ਅਤੇ ਆਸ਼ਰਮ ਵਿੱਚ ਲੈ ਆਏ।
ਗੁਰਪ੍ਰੀਤ ਸਿੰਘ ਟੈਂਪੂਚਲਾ ਕੇ ਆਪਣੇ ਪਰਿਵਾਰਦਾ ਗੁਜ਼ਾਰਾਕਰਦਾ ਸੀ। ਪਰਐਕਸੀਡੈਂਟਹੋਣ ਤੋਂ ਬਾਅਦਆਮਦਨ ਬੰਦ ਹੋ ਗਈ। ਇਲਾਜ’ਤੇ ਕਾਫ਼ੀਪੈਸਾਲਾਇਆਪਰ ਗੁਰਪ੍ਰੀਤ ਸਿੰਘ ਤੁਰਨ ਜੋਗਾ ਨਾ ਹੋ ਸਕਿਆ। ਜਿਸ ਕਰਕੇ ਘਰਅਤੇ ਟੈਂਪੂਦੋਨੋਂ ਵੇਚਣੇ ਪਏ।ਆਪਪਰਿਵਾਰਸਮੇਤਲੁਹਾਰਾ ਪਿੰਡ ਕੋਲ ਇੱਕ ਮਜ਼ਦੂਰਬਸਤੀ ਵਿੱਚ ਕਿਰਾਏ ‘ਤੇ ਰਹਿਣ ਲੱਗ ਪਿਆ। ਬੱਚੇ ਛੋਟੇ ਹੋਣਕਾਰਨਪਰਿਵਾਰ ਵਿੱਚ ਕਮਾਊ ਕੋਈ ਨਾਰਿਹਾ।ਘਰ ਵਿੱਚ ਕਲੇਸ਼ਹੋਣ ਲੱਗ ਪਿਆਅਤੇ ਸੱਤ ਸਾਲਪਹਿਲਾਂ ਪਤਨੀਨਾਲਤਲਾਕ ਹੋ ਗਿਆ। ਉਹ ਦੋ ਕੁੜੀਆਂ ਨੂੰ ਲੈ ਕੇ ਕਿਤੇ ਹੋਰਕਿਰਾਏ ‘ਤੇ ਰਹਿਣ ਲੱਗ ਪਈ।ਲੜਕੀਆਂ ਨੇ ਵੀ ਸੱਤ ਸਾਲ ਤੋਂ ਕਦੇ ਆਪਣੇ ਪਿਤਾਦੀਸਾਰਨਹੀਂ ਲਈ। ਗੁਰਪ੍ਰੀਤ ਸਿੰਘ ਦਾਲੜਕਾ ਜੋ ਕਿ ਇਸ ਦੇ ਨਾਲ ਰਹਿੰਦਾ ਸੀ, ਉਹ ਵੀਨਸ਼ਿਆਂ ਵਿੱਚ ਪੈ ਗਿਆ ਅਤੇ ਦੋ ਸਾਲਪਹਿਲਾਂ ਇਸ ਨੂੰ ਛੱਡ ਕੇ ਚਲਿਆ ਗਿਆ। ਮਾਲਕਮਕਾਨ ਨੇ ਇਸ ਨੂੰ ਸੜਕ’ਤੇ ਕੱਢਣ ਦੀਵਜਾਏ ਤਰਸ ਖਾ ਕੇ ਇੱਕ ਛੋਟਾ ਜਿਹਾ ਕਮਰਾਰਹਿਣਲਈ ਮੁਫ਼ਤ ਦੇ ਦਿੱਤਾ। ਰੋਟੀ-ਪਾਣੀ ਗੁਆਂਢੀ ਦੇ ਦਿੰਦੇ ਸੀ। ਪਰਹੁਣਆਸ਼ਰਮ ਵਿੱਚ ਆਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਬਹੁਤ ਖੁਸ਼ ਹੈ। ਇੱਥੇ ਨਿਸ਼ਕਾਮ ਸੇਵਾ-ਸੰਭਾਲ ਤੋਂ ਇਲਾਵਾਮੈਡੀਕਲਸਹਾਇਤਾਸਮੇਤਹਰਵਸਤੂ ਮੁਫ਼ਤ ਮਿਲਦੀ ਹੈ।
ਆਸ਼ਰਮ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟਅਤੇ ਪ੍ਰਧਾਨਚਰਨ ਸਿੰਘ ਨੇ ਦੱਸਿਆ ਕਿ ਇਸ ਆਸ਼ਰਮ ਵਿੱਚ ਡੇਢ ਸੌ ਦੇ ਕਰੀਬਅਪਾਹਜ, ਨੇਤਰਹੀਣ, ਦਿਮਾਗੀ ਸੰਤੁਲਨ ਗੁਆ ਚੁੱਕੇ, ਅਧਰੰਗ, ਸ਼ੂਗਰ, ਏਡਜ਼, ਕਾਲਾਪੀਲੀਆ, ਟੀ.ਬੀ. ਆਦਿਨਾਲਪੀੜਤਮਰੀਜ਼ ਰਹਿੰਦੇ ਹਨ। ਇਹ ਸਾਰੇ ਹੀ ਲਾਵਾਰਸ, ਬੇਘਰਅਤੇ ਬੇਸਹਾਰਾਹਨ।ਇਹਨਾਂ ਵਿੱਚੋਂ 60-70 ਮਰੀਜ਼ ਅਜਿਹੇ ਹਨਜਿਹੜੇ ਪੂਰੀਹੋਸ਼-ਹਵਾਸ਼ਨਾਹੋਣਕਾਰਨਮਲ-ਮੂਤਰ ਕੱਪੜਿਆਂ ਵਿੱਚ ਹੀ ਕਰਦੇ ਹਨਅਤੇ ਆਪਣਾਨਾਉਂ ਜਾਂ ਘਰ-ਬਾਰਵਾਰੇ ਵੀਨਹੀਂ ਦੱਸ ਸਕਦੇ।ਇਹਨਾਂ ਮਰੀਜ਼ਾਂ ਦੀ ਸੇਵਾ-ਸੰਭਾਲ ਮੁਫ਼ਤ ਕੀਤੀਜਾਂਦੀ ਹੈ। ਆਸ਼ਰਮਦਾ ਲੱਖਾਂ ਰੁਪਏ ਮਹੀਨੇ ਦਾਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦਾ ਹੈ। ਡਾ. ਮਾਂਗਟਕੈਲਗਰੀ ਆਏ ਹੋਏ ਹਨ।ਉਹਨਾਂ ਦਾ ਸੰਪਰਕ ਹੈ; ਕੈਨੇਡਾ: 403-401-8787, ਇੰਡੀਆ: 95018-42506.

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …