ਸੁਰੇਸ਼ ਕੁਮਾਰ ਖੁਦ ਵੀ ਅਜੇ ਤੱਕ ਚੁੱਪ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਦੇ ਚੀਫ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਅਸਤੀਫੇ ਦਾ ਭੇਦ ਅਜੇ ਤੱਕ ਬਰਕਰਾਰ ਹੈ। ਸੁਰੇਸ਼ ਕੁਮਾਰ ਦੇ ਅਸਤੀਫੇ ਦੀ ਪੁਸ਼ਟੀ ਕਿਸੇ ਪਾਸਿਓਂ ਵੀ ਨਹੀਂ ਹੋਈ ਅਤੇ ਨਾ ਹੀ ਸੁਰੇਸ਼ ਕੁਮਾਰ ਕੰਮ ‘ਤੇ ਵਾਪਸ ਪਰਤੇ ਹਨ। ਜ਼ਿਕਰਯੋਗ ਹੈ ਕਿ ਅਸਤੀਫੇ ਦੀਆਂ ਚੱਲ ਰਹੀਆਂ ਚਰਚਾਵਾਂ ਵਿਚ ਸੁਰੇਸ਼ ਕੁਮਾਰ ਨੇ ਖੁਦ ਵੀ ਅਜੇ ਤੱਕ ਚੁੱਪੀ ਧਾਰੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਠਕ ਕਰਕੇ ਕੋਵਿਡ-19 ਦੀ ਸਥਿਤੀ ਦਾ ਸੂਬੇ ਦੇ ਸੀਨੀਅਰ ਅਧਿਕਾਰੀਆਂ ਤੋਂ ਜਾਇਜ਼ਾ ਲਿਆ ਅਤੇ ਇਸ ਬੈਠਕ ਵਿਚ ਵੀ ਸੁਰੇਸ਼ ਕੁਮਾਰ ਸ਼ਾਮਲ ਨਹੀਂ ਹੋਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿੰਨੀ ਮਹਾਜਨ ਦੇ ਮੁੱਖ ਸਕੱਤਰ ਲੱਗਣ ਤੋਂ ਵੀ ਸੁਰੇਸ਼ ਕੁਮਾਰ ਨਾਰਾਜ਼ ਹਨ।
Check Also
ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਕੀਤਾ ਐਲਾਨ
11231 ਲਾਭਪਾਤਰੀ ਬਣਨਗੇ ਜ਼ਮੀਨਾਂ ਦੇ ਮਾਲਕ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ …