7.5 C
Toronto
Friday, October 31, 2025
spot_img
Homeਪੰਜਾਬਪੰਜ ਦਿਨ ਦੇ ਮਾਸੂਮ ਬੱਚੇ ਨੂੰ ਵੇਚ ਰਹੇ ਬਾਪ ਤੇ ਮਾਮਾ ਸਮੇਤ...

ਪੰਜ ਦਿਨ ਦੇ ਮਾਸੂਮ ਬੱਚੇ ਨੂੰ ਵੇਚ ਰਹੇ ਬਾਪ ਤੇ ਮਾਮਾ ਸਮੇਤ ਪੰਜ ਕਾਬੂ

2 ਲੱਖ 20 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ ਸੌਦਾ

ਜਲਾਲਾਬਾਦ /ਬਿਊਰੋ ਨਿਊਜ਼
ਪੰਜਾਬ ਅੰਦਰ ਇਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚਲਦਿਆਂ ਪੰਜ ਦਿਨ ਦੇ ਮਾਸੂਮ ਬੱਚੇ ਨੂੰ ਵੇਚਣ ਦੇ ਦੋਸ਼ ਅਧੀਨ ਬੱਚੇ ਦੇ ਬਾਪ, ਮਾਮੇ ਸਮੇਤ ਖਰੀਦਦਾਰ ਅਤੇ ਇੱਕ ਦਲਾਲ ਔਰਤ ਸਮੇਤ ਪੰਜ ਵਿਅਕਤੀਆਂ ਨੂੰ ਜਿਲ੍ਹਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ । ਪਿੰਡ ਫਲੀਆਂ ਵਾਲਾ ਉਰਫ ਅਰਾਈਆਂ ਵਾਲਾ ਵਾਸੀ ਕੁਲਵੰਤ ਸਿੰਘ ਪੁੱਤਰ ਬੰਤਾ ਸਿੰਘ ਨੇ ਆਪਣੇ ਸਾਲੇ ਬੱਬੂ ਪੁੱਤਰ ਲਛਮਣ ਵਾਸੀ ਜੰਮੂ ਬਸਤੀ ਜਲਾਲਾਬਾਦ ਨਾਲ ਮਿਲ ਕੇ ਮੁਕਤਸਰ ਵਾਸੀ ਇੱਕ ਜੋੜੇ ਨਾਲ 2 ਲੱਖ 20 ਹਜ਼ਾਰ ਰੁਪਏ ਵਿੱਚ ਬੱਚਾ ਵੇਚਣ ਦਾ ਸੌਦਾ ਤੈਅ ਕੀਤਾ ਸੀ । ਇਸ ਮਨੁੱਖੀ ਤਸਕਰੀ ਦੇ ਸੌਦੇ ਵਿੱਚ ਮੁਕਤਸਰ ਵਾਸੀ ਇੱਕ ਔਰਤ ਨੇ ਦਲਾਲੀ ਦਾ ਕੰਮ ਕੀਤਾ , ਜਿਸ ਖਿਲਾਫ ਕਥਿਤ ਤੌਰ ‘ਤੇ ਪਹਿਲਾਂ ਵੀ ਦੋ ਅਜਿਹੇ ਹੀ ਮੁਕੱਦਮੇ ਦਰਜ ਹਨ । ਜਦੋਂ ਇਹ ਲੋਕ ਬੱਚਾ ਦੇ ਕੇ ਤੈਅ ਕੀਤੇ ਸੌਦੇ ਦੀ ਰਕਮ ਵਸੂਲ ਰਹੇ ਸਨ ਤਾਂ ਪੁਲਿਸ ਵੱਲੋਂ ਕਾਰਵਾਈ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

RELATED ARTICLES
POPULAR POSTS