18.6 C
Toronto
Thursday, September 24, 2026
spot_img
Homeਪੰਜਾਬਚੰਡੀਗੜ੍ਹ 'ਚ 31 ਮਾਰਚ ਤੱਕ ਸਿਨੇਮਾ ਹਾਲ ਅਤੇ ਸ਼ਾਪਿੰਗ ਮਾਲ ਬੰਦ

ਚੰਡੀਗੜ੍ਹ ‘ਚ 31 ਮਾਰਚ ਤੱਕ ਸਿਨੇਮਾ ਹਾਲ ਅਤੇ ਸ਼ਾਪਿੰਗ ਮਾਲ ਬੰਦ

ਚੰਡੀਗੜ੍ਹ ‘ਚ 31 ਮਾਰਚ ਤੱਕ ਸਿਨੇਮਾ ਹਾਲ ਅਤੇ ਸ਼ਾਪਿੰਗ ਮਾਲ ਬੰਦ100 ਤੋਂ ਜ਼ਿਆਦਾ ਲੋਕਾਂ ਦੀ ਇਕੱਠੇ ਹੋਣ ‘ਤੇ ਵੀ ਪਾਬੰਦੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀ.ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ ਵਿਚ ਸਾਰੇ ਸਿਨੇਮਾ ਹਾਲ, ਸ਼ਾਪਿੰਗ ਮਾਲ, ਕੋਚਿੰਗ ਸੈਂਟਰ, ਨਾਈਟ ਕਲੱਬ ਅਤੇ ਸਵਿਮਿੰਗ ਪੂਲ 31 ਮਾਰਚ ਤੱਕ ਬੰਦ ਰੱਖਣ ਲਈ ਕਹਿ ਦਿੱਤਾ ਹੈ। ਇਸ ਦੇ ਨਾਲ ਹੀ 100 ਤੋਂ ਜ਼ਿਆਦਾ ਲੋਕਾਂ ਦੇ ਹੋਣ ਵਾਲੇ ਇਕੱਠਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਹ ਨਿਰਦੇਸ਼ ਸਖਤੀ ਨਾਲ ਲਾਗੂ ਕਰ ਦਿੱਤੇ ਗਏ ਹਨ ਅਤੇ ਜਿਹੜਾ ਵੀ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕਰੋਨਾ ਵਾਇਰਸ ਦੇ ਵਧ ਰਹੇ ਖਤਰੇ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਅਜਿਹੇ ਕਦਮ ਚੁੱਕੇ ਹਨ।

RELATED ARTICLES
POPULAR POSTS