Breaking News
Home / ਦੁਨੀਆ / ਬੁਲਗਾਰੀਆ ਤੋਂ ਲੰਡਨ ਆਏ ਕਨਟੇਨਰ ਵਿਚੋਂ 39 ਲਾਸ਼ਾਂ ਮਿਲੀਆਂ

ਬੁਲਗਾਰੀਆ ਤੋਂ ਲੰਡਨ ਆਏ ਕਨਟੇਨਰ ਵਿਚੋਂ 39 ਲਾਸ਼ਾਂ ਮਿਲੀਆਂ

ਲੰਡਨ : ਬ੍ਰਿਟਿਸ਼ ਪੁਲਿਸ ਨੂੰ ਪੂਰਬੀ ਲੰਡਨ ਇਲਾਕੇ ਵਿਚ ਇਕ ਕਨਟੇਨਰ ਵਿਚੋਂ 39 ਵਿਅਕਤੀਆਂ ਦੀ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਵਿਚ ਇਕ ਨਬਾਲਗ ਵੀ ਸ਼ਾਮਲ ਹੈ। ਪੁਲਿਸ ਨੇ ਦੱਸਿਆ ਕਿ ਇਹ ਕਨਟੇਨਰ 19 ਅਕਤੂਬਰ ਨੂੰ ਬੁਲਗਾਰੀਆ ਤੋਂ ਆਇਆ ਸੀ ਅਤੇ ਇੰਡਸਟ੍ਰੀਅਲ ਪਾਰਕ ਵਿਚ ਖੜ੍ਹਾ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਗਿਆ ਕਿ ਇੰਨੇ ਵਿਅਕਤੀਆਂ ਦੀ ਮੌਤ ਕਿਸ ਤਰ੍ਹਾਂ ਹੋਈ, ਇਸ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਕਨਟੇਨਰ ਦੇ ਡਰਾਈਵਰ ਨੂੰ ਸ਼ੱਕ ਦੇ ਅਧਾਰ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਟਵੀਟ ਕਰਕੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਵੀ ਇਸ ਘਟਨਾ ਨੂੰ ਦੁਖਦ ਦੱਸਦਿਆਂ ਅਫਸੋਸ ਪ੍ਰਗਟਾਇਆ।

Check Also

ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ

ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …