Breaking News
Home / ਪੰਜਾਬ / ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ‘ਚ ਦੁਸਹਿਰਾ ਦੇਖ ਰਹੇ ਲੋਕਾਂ ‘ਤੇ ਚੜ੍ਹ ਗਈ ਸੀ ਰੇਲ ਗੱਡੀ

ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ‘ਚ ਦੁਸਹਿਰਾ ਦੇਖ ਰਹੇ ਲੋਕਾਂ ‘ਤੇ ਚੜ੍ਹ ਗਈ ਸੀ ਰੇਲ ਗੱਡੀ

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਕੱਢਿਆ ਰੋਸ ਮਾਰਚ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ‘ਚ ਲੰਘੇ ਸਾਲ 2018 ਦਾ ਦੁਸਹਿਰਾ ਮਾਤਮ ਲਿਆਇਆ ਸੀ ਅਤੇ ਅੱਜ ਉਸ ਮਾਤਮ ਨੂੰ ਵੀ ਯਾਦ ਕੀਤਾ ਗਿਆ। ਅੰਮ੍ਰਿਤਸਰ ‘ਚ ਦੁਸਹਿਰੇ ਮੌਕੇ ਰੇਲ ਪੱਟੜੀ ‘ਤੇ ਖੜ੍ਹੋ ਹੇ ਕੇ ਰਾਵਣ ਸੜਦਾ ਦੇਖ ਰਹੇ ਲੋਕਾਂ ‘ਤੇ ਰੇਲ ਗੱਡੀ ਚੜ੍ਹ ਗਈ ਸੀ ਅਤੇ 57 ਤੋਂ ਵੱਧ ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਅਜੇ ਤੱਕ ਨਿਆਂ ਨਹੀਂ ਮਿਲਿਆ। ਅੱਜ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਪ੍ਰਦਰਸ਼ਨ ਕਰਦੇ ਹੋਏ ਮਾਰਚ ਕੱਢਿਆ ਗਿਆ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਨੂੰ ਇਕ ਸਾਲ ਲੰਘ ਚੁੱਕਾ ਹੈ, ਪਰ ਅਜੇ ਤੱਕ ਨਿਆਂ ਦਾ ਇੰਤਜ਼ਾਰ ਹੈ। ਪੀੜਤ ਪਰਿਵਾਰਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਵਿਚ ਸੁਖਪਾਲ ਸਿੰਘ ਖਹਿਰਾ ਵੀ ਸ਼ਾਮਲ ਹੋਏ। ਧਿਆਨ ਰਹੇ ਕਿ 19 ਅਕਤੂਬਰ 2018 ਦਾ ਦਿਨ ਅੱਜ ਵੀ ਕਈ ਲੋਕਾਂ ਦੇ ਜਿਹਨ ‘ਚ ਤਾਜ਼ਾ ਹੈ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …