Breaking News
Home / ਪੰਜਾਬ / ਗੋਲਡਨ ਟੈਂਪਲ ਨੂੰ ਪੰਜਾਬੀ ‘ਚ ਅਨੁਵਾਦ ਕਰਕੇ ਲਿਖ ਦਿੱਤਾ ‘ਸੁਨਹਿਰੀ ਮੰਦਿਰ’

ਗੋਲਡਨ ਟੈਂਪਲ ਨੂੰ ਪੰਜਾਬੀ ‘ਚ ਅਨੁਵਾਦ ਕਰਕੇ ਲਿਖ ਦਿੱਤਾ ‘ਸੁਨਹਿਰੀ ਮੰਦਿਰ’

ਅੰਮ੍ਰਿਤਸਰ ਬਾਈਪਾਸ-ਛੇਹਰਟਾ ਤੱਕ ਬਣਾਈ ਗਈ ਛੇ ਮਾਰਗੀ ਸੜਕ ‘ਤੇ ਲੱਗੇ ਸੰਕੇਤਕ ਬੋਰਡ ‘ਚ ਗਲਤੀ
ਹਾਈਵੇ ਅਥਾਰਟੀ ਨੇ ਗਲਤੀ ਲਈ ਮੰਗੀ ਮੁਆਫੀ
ਅੰਮ੍ਰਿਤਸਰ/ਬਿਊਰੋ ਨਿਊਜ਼
ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਅੰਮ੍ਰਿਤਸਰ ਬਾਈਪਾਸ-ਛੇਹਰਟਾ ਤੱਕ ਬਣਾਈ ਗਈ ਛੇ ਮਾਰਗੀ ਸੜਕ ਦਾ ਕੰਮ ਪੂਰਾ ਹੋਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਰਸਤਾ ਦੱਸਣ ਲਈ ਲਗਾਏ ਗਏ ਬੋਰਡ ਉਤੇ ‘ਗੋਲਡਨ ਟੈਂਪਲ’ ਦਾ ਪੰਜਾਬੀ ਵਿਚ ਅਨੁਵਾਦ ਕਰਕੇ ਉਸ ਨੂੰ ‘ਸੁਨਹਿਰੀ ਮੰਦਿਰ’ ਲਿਖ ਦਿੱਤਾ ਗਿਆ। ਨੈਸ਼ਨਲ ਹਾਈਵੇ ਅਧਿਕਾਰੀਆਂ ਵਲੋਂ ਕੀਤੀ ਗਈ ਇਸ ਵੱਡੀ ਲਾਪਰਵਾਹੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇਸ ਗਲਤੀ ਲਈ ਮਾਫੀ ਮੰਗ ਲਈ ਹੈ। ਇਸ ਦੇ ਨਾਲ ਹੀ ਹਾਈਵੇ ਅਥਾਰਟੀ ਨੇ ਇਨ੍ਹਾਂ ਬੋਰਡਾਂ ਨੂੰ ਤੁਰੰਤ ਤਬਦੀਲ ਕਰਨ ਭਰੋਸਾ ਦਵਾਇਆ ਹੈ।
ਐਸਜੀਪੀਸੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਨੇ ਕਿਹਾ ਸੀ ਕਿ ਇਸ ਮਹਾਨ ਅਸਥਾਨ ਦਾ ਨਾਮ ਵਿਗਾੜ ਕਰਕੇ ਪੇਸ਼ ਕਰਨਾ ਇਕ ਡੂੰਘੀ ਸਾਜਿਸ਼ ਦਾ ਹਿੱਸਾ ਹੈ। ਵਿਭਾਗ ਨੂੰ ਆਰੋਪੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਡਾ. ਰੂਪ ਸਿੰਘ ਨੇ ਦੱਸਿਆ ਕਿ ਭਾਰਤ ਤੇ ਪੰਜਾਬ ਸਰਕਾਰ ਨੂੰ ਕਿਹਾ ਗਿਆ ਹੈ ਕਿ ਅਜਿਹੇ ਬੋਰਡ ਲਗਾਉਣ ਸਮੇਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਗਲਤੀਆਂ ਤੋਂ ਬਚਿਆ ਜਾ ਸਕੇ।

Check Also

ਮੀ-ਟੂ ਮਾਮਲੇ ’ਚ ਚੰਨੀ ਖਿਲਾਫ ਗੱਲ ਕਰਨ ਵਾਲੀ ਮਨੀਸ਼ਾ ਗੁਲਾਟੀ ਦੇ ਬਦਲੇ ਸੁਰ

ਹੁਣ ਕਿਹਾ, ਮੇਰੇ ਕੋਲੋਂ ਫਾਲਤੂ ਸਵਾਲ ਨਾ ਪੁੱਛੋ ਜਲੰਧਰ/ਬਿਊਰੋ ਨਿਊਜ਼ ਚਰਨਜੀਤ ਸਿੰਘ ਚੰਨੀ ਦੇ ਪੰਜਾਬ …