ਕਿਹਾ – ਲੋਕ ਸ਼ਕਲਾਂ ਦੇਖ ਕੇ ਨਹੀਂ, ਕੰਮ ਦੇ ਨਾਂ ‘ਤੇ ਪਾਉਣਗੇ ਵੋਟਾਂ
ਚੰਡੀਗੜ੍ਹ/ਬਿਊਰੋ ਨਿਊਜ਼
ਗੁਰਦਾਸਪੁਰ ਤੋਂ ਭਾਜਪਾ ਵਲੋਂ ਸੰਨੀ ਦਿਓਲ ਨੂੰ ਟਿਕਟ ਦਿੱਤੇ ਜਾਣ ਦੀ ਚਰਚਾ ਹੈ। ਇਸ ਸਬੰਧੀ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਭਾਜਪਾ ਨੇ ਬਾਲੀਵੁੱਡ ਦੇ ਬੰਦਿਆਂ ਦੀ ਸੂਚੀ ਆਪਣੇ ਹੱਥ ਵਿੱਚ ਲਈ ਹੋਈ ਹੈ। ઠਕਦੀ ਅਕਸ਼ੈ ਕੁਮਾਰ, ਕਦੀ ਅਕਸ਼ੈ ਖੰਨਾ ਅਤੇ ਕਦੀ ਸੰਨੀ ਦਿਓਲ ਦਾ ਨਾਮ ਭਾਜਪਾ ਵਲੋਂ ਸਾਹਮਣੇ ਆ ਰਿਹਾ ਹੈ । ਜਾਖੜ ਨੇ ਕਿਹਾ ਕਿ ਇਸ ਵਾਰ ਲੋਕ ਸ਼ਕਲਾਂ ਵੇਖ ਕੇ ਨਹੀਂ ਬਲਕਿ ਕੰਮ ਵੇਖ ਕੇ ਵੋਟ ਪਾਉਣਗੇ। ਜੇਕਰ ਕੰਮ ਕਰਵਾਉਣਾ ਹੈ ਤਾਂ ਕੰਮ ਕਰਵਾਉਣ ਵਾਲਾ ਉਮੀਦਵਾਰ ਹੀ ਲੋਕਾਂ ਨੂੰ ਪਸੰਦ ਆਵੇਗਾ। ਪਰ ਜੇਕਰ ਫਿਲਮਾਂ ਵੇਖਣੀਆਂ ਹਨ ਤਾਂ ਕਿਸੇ ਦੀ ਵੀ ਵੇਖ ਸਕਦੇ ਹੋ। ਪਰ ਲੋਕਾਂ ਨੂੰ ਅੱਜ ਕੰਮ ਪਸੰਦ ਹੈ ਅਤੇ ਲੋਕ ਕੰਮ ਕਰਨ ਵਾਲੇ ਉਮੀਦਵਾਰ ਨੂੰ ਹੀ ਵੋਟ ਕਰਨਗੇ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …