ਕਰਜ਼ਾ ਨਾ ਮੋੜਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ : ਰੰਧਾਵਾ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਸਰਕਾਰ ਦੀ ਘੁਰਕੀ ਅਤੇ ਬੈਂਕ ਵਲੋਂ ਡਿਫਾਲਟਰ ਐਲਾਨੇ ਜਾਣ ਤੋਂ ਬਾਅਦ ਦਿਆਲ ਸਿੰਘ ਕੋਲਿਆਂਵਾਲੀ ਨੇ ਆਪਣੇ ਕਰਜ਼ ਦੀ ਨੱਬੇ ਲੱਖ ਰੁਪਏ ਦੀ ਰਕਮ ਵਿਭਾਗ ਨੂੰ ਮੋੜ ਦਿੱਤੀ ਹੈ। ਕੋਲਿਆਂਵਾਲੀ ਨੇ ਤੀਹ ਲੱਖ ਰੁਪਏ ਨਕਦ ਅਤੇ ਪੋਸਟ ਡੇਟ ਦੇ ਦੋ ਤੀਹ-ਤੀਹ ਲੱਖ ਰੁਪਏ ਦੇ ਚੈੱਕ ਵਿਭਾਗ ਨੂੰ ਦੇ ਦਿੱਤੇ ਹਨ। ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਨਾਲ ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਪੰਜ ਕਰੋੜ ਦਾ ਕਰਜ਼ਾ ਵੱਖ-ਵੱਖ ਲੋਕਾਂ ਵਲੋਂ ਵਿਭਾਗ ਨੂੰ ਮੋੜਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਡਿਫਾਲਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਜਾਣ ਬੁੱਝ ਕੇ ਕਰਜ਼ਾ ਨਹੀਂ ਮੋੜ ਰਹੇ ਉਹ ਜਲਦ ਕਰਜ਼ਾ ਮੋੜਨ, ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …