Breaking News
Home / ਪੰਜਾਬ / ਮੰਦੀ ਸ਼ਬਦਾਵਲੀ ਬੋਲਣ ਕਰਕੇ ਖਹਿਰਾ ਦੀ ਹੋਣ ਲੱਗੀ ਨਿੰਦਾ

ਮੰਦੀ ਸ਼ਬਦਾਵਲੀ ਬੋਲਣ ਕਰਕੇ ਖਹਿਰਾ ਦੀ ਹੋਣ ਲੱਗੀ ਨਿੰਦਾ

ਵਿਜੇ ਸਾਂਪਲਾ ਨੇ ਕਿਹਾ, ਖਹਿਰਾ ਮਰਿਆਦਾ ਦਾ ਖਿਆਲ ਰੱਖੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਕੁੱਟਮਾਰ ਦੀ ਸ਼ਿਕਾਰ ਹੋਈ ਬਰਨਾਲਾ ਦੀ ਮਹਿਲਾ ਪ੍ਰਤੀ ਵਰਤੀ ਕਥਿਤ ਮਾੜੀ ਸ਼ਬਦਾਵਲੀ ਦਾ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਲਿਆ ਹੈ। ਇਸ ਮਾਮਲੇ ਬਾਰੇ ਕਮਿਸ਼ਨ ਖਹਿਰਾ ਨੂੰ ਤਲਬ ਵੀ ਕਰ ਸਕਦਾ ਹੈ ਅਤੇ ਉਨ੍ਹਾਂ ਖ਼ਿਲਾਫ ਕੇਸ ਦਰਜ ਕਰਨ ਦੀ ਸਿਫ਼ਾਰਸ ਵੀ ਕਰ ਸਕਦਾ ਹੈ। ਸੁਖਪਾਲ ਖਹਿਰਾ ਨੇ ਪਿਛਲੇ ਦਿਨੀਂ ਬਰਨਾਲਾ ਦੀ ਇੱਕ ਮਹਿਲਾ ਦੀ ਮਾਰ ਕੁੱਟ ‘ਤੇ ਹਮਦਰਦੀ ਪ੍ਰਗਟਾਉਣ ਦੀ ਥਾਂ ਉਸ ਮਹਿਲਾ ਨੂੰ ਬਲੈਕ ਮੇਲਰ ਦੱਸਿਆ ਸੀ।
ਦੂਜੇ ਪਾਸੇ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਸੁਖਪਾਲ ਖਹਿਰਾ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ਸਾਂਪਲਾ ਖਹਿਰਾ ਦੇ ਉਸ ਬਿਆਨ ਦਾ ਜ਼ਿਕਰ ਕਰ ਰਹੇ ਸਨ ਜਿਸ ਵਿੱਚ ਉਨ੍ਹਾਂ ਨੇ ਕੁੱਟਮਾਰ ਦਾ ਸ਼ਿਕਾਰ ਹੋਈ ਜਸਵਿੰਦਰ ਕੌਰ ਸ਼ੇਰਗਿਲ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਸੀ।

Check Also

ਪ੍ਰਵੇਸ਼ ਵਰਮਾ ਦੇ ਬਿਆਨ ਲਈ ਅਮਿਤ ਸ਼ਾਹ ਮੰਗਣ ਦੇਸ਼ ਤੋਂ ਮੁਆਫੀ : ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਆਗੂ ਪ੍ਰਵੇਸ਼ ਵਰਮਾ ਦੇ ਬਿਆਨ ਨੂੰ ਦੱਸਿਆ ਖਤਰਨਾਕ ਨਵੀਂ …