Breaking News
Home / ਘਰ ਪਰਿਵਾਰ / ਅਚਾਨਕ ਹੋਏ ਗੰਭੀਰ ਰੋਗੀ ਨੂੰ ਮੁਢਲੀ ਮੈਡੀਕਲ ਸਹਾਇਤਾ ਦੇਣਾ ਸਭ ਤੋਂ ਉੱਤਮ ਸੇਵਾ

ਅਚਾਨਕ ਹੋਏ ਗੰਭੀਰ ਰੋਗੀ ਨੂੰ ਮੁਢਲੀ ਮੈਡੀਕਲ ਸਹਾਇਤਾ ਦੇਣਾ ਸਭ ਤੋਂ ਉੱਤਮ ਸੇਵਾ

ਮਹਿੰਦਰ ਸਿੰਘ ਵਾਲੀਆ
ਵਿਸ਼ਵ ਵਿਚ ਹਰ ਰੋਜ਼ ਕੋਈ ਨਾ ਕੋਈ ਸਿਹਤ ਵਜੋਂ ਕਿਸੇ ਸੰਕਟ ਵਿਚ ਆਉਂਦਾ ਹੈ, ਜਿੰਨੀ ਦੇਰ ਡਾਕਟਰੀ ਸਹਾਇਤਾ ਨਹੀਂ ਮਿਲਦੀ, ਮੁਢਲੀ ਸਹਾਇਤਾ ਦੀ ਅਹਿਮ ਭੂਮਿਕਾ ਹੁੰਦੀ ਹੈ, ਪ੍ਰੰਤੂ ਇਹ ਸਹਾਇਤਾ ਕੇਵਲ ਟਰੇਂਡ ਵਿਅਕਤੀ ਜਾਂ ਜਾਣਕਾਰ ਵਿਅਕਤੀ ਹੀ ਦੇ ਸਕਦਾ ਹੈ। ਅਗਿਆਨ ਵਿਅਕਤੀ ਦੀ ਮਦਦ ਮਹਿੰਗੀ ਪੈ ਸਕਦੀ ਹੈ।
ਹਰ ਇਕ ਨੂੰ ਹੇਠ ਲਿਖੀਆਂ ਦੋ ਵਿਧੀਆਂ ਦੇ ਹਰ ਸੰਕਟ ਸਮੇਂ ਇਲਾਜ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।
1. ਰੀਕਵਰੀ ਪੋਜ਼ੀਸ਼ਨ :- ਬੇਹੋਸ਼ ਰੋਗੀ ਜਿਸ ਦਾ ਸਾਹ ਚਲ ਰਿਹਾ ਹੈ, ਨੂੰ ਸਾਈਡ ਉੱਤੇ ਲਟਾਓ ਅਤੇ ਸਿਰ ਅਤੇ ਮੂੰਹ ਨੂੰ ਇਸ ਤਰ੍ਹਾਂ ਰੱਖੋ ਕਿ ਰੋਗੀ ਦੀ ਉਲਟੀ ਜਾਂ ਕੋਈ ਤਰਲ ਆਪਣੇ ਆਪ ਮੂੰਹ ਵਿਚੋਂ ਨਿਕਲਦਾ ਰਹੇ।
2. ਬਨਾਉਟੀ ਸਾਹ :- ੳ: ਜੇ ਕਿਸੇ ਰੋਗੀ ਨੂੰ ਸਾਹ ਨਹੀਂ ਆ ਰਿਹਾ ਜਾਂ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ, ਤਦ ਉਹ ਰੋਗੀ ਨੂੰ ਫਰਸ਼ ਉੱਤੇ ਲਿਟਾਓ, ਉਸ ਦੀ ਛਾਤੀ ਦੇ ਵਿਚਕਾਰਲੇ ਭਾਗ ਨੂੰ ਹਥੇਲੀਆਂ ਨਾਲ ਜ਼ੋਰ ਦੀ ਪੁਸ਼ ਕਰੋ ਤਾਂ ਜੋ ਛਾਤੀ 2 ਇੰਚ ਜਾਂ ਇਸ ਤੋਂ ਕੁੱਝ ਵੱਧ ਅੰਦਰ ਨੂੰ ਜਾ ਸਕੇ। ਪੁਸ਼ ਜਲਦੀ ਜਲਦੀ 30 ਵਾਰ ਕਰੋ ਅਤੇ ਰਫਤਾਰ 120 ਪੁਸ਼ ਪ੍ਰਤੀ ਮਿੰਟ ਹੋਵੇ। ਅ. ਰੋਗੀ ਦਾ ਸਿਰ ਟੇਡਾ ਕਰੋ ਅਤੇ ਠੋਡੀ ਉਪਰ ਕਰੋ, ਨਸ ਬੰਦ ਕਰੋ, ਰੋਗੀ ਦੇ ਮੂੰਹ ਉੱਤੇ ਆਪਣੇ ਮੂੰਹ ਵਿੱਚੋਂ ਇਕ ਸੈਕਿੰਡ ਲਈ ਸਾਹ ਭੇਜੋ ਅਤੇ ਫਿਰ ਰੁਕ ਕੇ ਦੂਜੀ ਵਾਰ ਸਾਹ ਭੇਜੋ। ਉਸ ਤੋਂ ਬਾਅਦ (ਓ) ਵਿਧੀ ਕਰੋ ਲਗਾਤਾਰ ਅਤੇ (ਅ) ਵਿਧੀਆਂ ਕਰੋ ਸਾਹ ਪਲਟ ਆ ਜਾਵੇਗਾ।
ਕੁੱਝ ਖਾਸ ਸਕਿੰਟਾਂ ਦੀ ਮੁਢਲੀ ਸਹਾਇਤਾ :-
1. ਲਹੂ ਦਾ ਵਗਣਾ :- ਕਈ ਵਾਰ ਉਂਗਲੀਆਂ, ਹੱਥ ਜਾਂ ਕਿਸੇ ਦੇ ਹੱਥ ਵਿਚ ਕੋਈ ਤਿੱਖੀ ਵਸਤੂ ਖੁਬ ਜਾਂਦੀ ਹੈ, ਕਟ ਦਿੰਦੀ ਹੈ ਅਤੇ ਲਹੂ ਵਗਣਾ ਸ਼ੁਰੂ ਹੋ ਜਾਂਦਾ ਹੈ, ਤਦ ਕੋਈ ਸਾਫ ਕਪੜਾ ਜਾਂ ਗਾਜ ਪ੍ਰਭਾਵਿਤ ਥਾਂ ਉੱਤੇ ਰੱਖੋ। ਉਂਗਲੀਆਂ ਜਾਂ ਹਥ ਨਾਲ ਦਬਾਓ, ਲਹੂ ਬੰਦ ਹੋ ਜਾਵੇਗਾ। ਉਸ ਤੋਂ ਬਾਅਦ ਜ਼ਖਮ ਨੂੰ ਸਾਫ ਪੱਟੀ ਨਾਲ ਬੰਨ ਦੇਵੋ। ਰਾਤ ਦੇ ਸਮੇਂ ਪੱਟੀ ਨੂੰ ਢਿਲੀ ਕਰ ਦੇਵੋ ਤਾਂ ਜੋ ਜ਼ਖਮ ਨੂੰ ਹਵਾ ਲਗਦੀ ਰਹੇ।
2. ਜਲਨਾ :- ਜੇ ਸਰੀਰ ਦਾ ਕੋਈ ਭਾਗ ਜਲ ਜਾਵੇ ਤਦ ਜਲੇ ਭਾਗ ਨੂੰ 10ਮਿੰਟ ਦੇ ਲਗਭਗ ਪਾਣੀ ਦੀ ਟੂਟੀ ਹੇਠ ਰੱਖੋ। ਉਸ ਤੋਂ ਬਾਅਦ ਐਂਟੀਬਾਈਟਿਕ ਕਰੀਮ ਲਾਓ ਅਤੇ ਸਾਫ ਪੱਟੀ ਨਾਲ ਬੰਨ ਦੇਵੋ। ਮੱਖਣ, ਕਰੀਮ, ਬਰਫ਼ ਜਾਂ ਵੈਸਲੀਨ ਆਦਿ ਨਾ ਲਾਵੋ।
3. ਬੁਖਾਰ :- ਘਰ ਦੇ ਕਿਸੇ ਮੈਂਬਰ ਨੂੰ ਬੁਖਾਰ ਹੋ ਜਾਂਦਾ ਹੈ, 102 ਦਰਜੇ ਤਕ ਘਰ ਵਿਚ ਰਖਿਆ ਜਾ ਸਕਦਾ ਹੈ। ਰੋਗੀ ਨੂੰ ਹਵਾ ਲੱਗਣ ਦੇਵੋ। ਕਿਸੇ ਕੰਬਲ ਆਦਿ ਨਾਲ ਨਾ ਢਕੋ। ਪਾਣੀ ਜ਼ਿਆਦਾ ਪਿਲਾਓ, ਜੇ ਤਾਪਮਾਨ ਵਧ ਜਾਵੇ ਤਦ ਡਾਕਟਰੀ ਮਦਦ ਲਵੋ।
4. ਅੱਖ ਵਿਚ ਕੁੱਝ ਪੈ ਜਾਣਾ :- ਕਈ ਵਾਰ ਅੱਖ ਵਿਚ ਮੱਛਰ, ਰੇਤੇ ਆਦਿ ਦਾ ਕਣ ਅੱਖ ਵਿਚ ਪੈ ਜਾਂਦਾ ਹੈ। ਅੱਖ ਨੂੰ ਸਾਫ ਪਾਣੀ ਨਾਲ ਧੋਵੇ, ਹਥੇਲੀ ਨਾਲ ਨਾ ਰਗੜੋ, ਜ਼ਖਮ ਹੋ ਸਕਦਾ ਹੈ।
5. ਬੇਹੋਸ਼ੀ : ਬੇਹੋਸ਼ ਹੋਣ ਵਾਲੇ ਵਿਅਕਤੀ ਦੇ ਮੂੰਹ ਖੋਲ੍ਹਣ ਦੀ ਕੋਸ਼ਿਸ਼ ਨਾ ਕਰੋ ਅਤੇ ਮੂੰਹ ਵਿਚ ਚਮਚਾ ਆਦਿ ਨਾ ਪਾਵੋ। ਰੋਗੀ ਨੂੰ ਫਰਸ਼ ਉਤੇ ਲਟਾਓ ਅਤੇ ਉਸਦੀਆਂ ਲੱਤਾਂ ਸਟੂਲ ਉਤੇ ਰੱਖੋ ਤਾਂ ਜੋ ਲਹੂ ਦਿਮਾਗ ਤਕ ਪਹੁੰਚ ਸਕੇ।
6. ਚੈਕਿੰਗ :- ਕਈ ਵਾਰ ਗਲੇ ਵਿਚ ਕੋਈ ਗਰਾਰੀ ਜਾਂ ਹੋਰ ਵਸਤੂ ਫਸ ਜਾਂਦੀ ਹੈ। ਫੋਰਮ ਡਾਕਟਰੀ ਸਹਾਇਤਾ ਲਵੋ, ਉਨੀ ਦੇਰ ਰੋਗੀ ਦੇ ਪਿੱਛੇ ਜੀਵ ਅਤੇ ਥੋੜਾ ਇਕ ਪਾਸੇ ਜ਼ਿਆਦਾ ਹੋਵੇ। ਇਕ ਵਾਰ ਛਾਤੀ ਉਤੇ ਰੱਖੋ ਅਤੇ ਰੋਗੀ ਨੂੰ ਥੋੜਾ ਅੱਗੇ ਝੁਕਾਓ, ਆਪਣੀ ਹਥੇਲੀ ਨਾਲ ਰੋਗੀ ਦੇ ਦੋਵੇ ਮੋਢਿਆਂ ਵਿਚਕਾਰ 5 ਜ਼ੋਰ ਦੀ ਮੁੱਕੇ ਮਾਰੋ।
7.ਜ਼ਖਮ ਉੱਤੇ ਦੁਬਾਰਾ ਪੱਟੀ ਬਣਨੀ :- ਕਈ ਵਾਰ ਜ਼ਖਮ ਉਤੇ ਪੱਟੀ ਬਦਲਣੀ ਹੁੰਦੀ ਹੈ। ਕਈ ਵਾਰ ਪਹਿਲੀ ਪੱਟੀ ਚਿਪਕੀ ਰਹਿੰਦੀ ਹੈ। ਉਸ ਨੂੰ ਨਾ ਹਟਾਓ, ਸਗੋਂ ਉਪਰ ਹੋਰ ਪੱਟੀ ਬੰਨ ਦੇਵੋ।
8. ਮੱਖੀ ਦਾ ਕੱਟਣਾ :-ਕਈ ਵਾਰ ਭਿੰਡ ਜਾਂ ਹੋਰ ਮੱਖੀ ਕਟ ਜਾਂਦੀ ਹੈ। ਸਭ ਤੋਂ ਪਹਿਲਾਂ ਡੰਗ ਬਾਹਰ ਕੱਢੋ, ਫਿਰ ਸਾਬਣ, ਪਾਣੀ ਨਾਲ ਧੋਵੋ, ਸਾਫ ਪੱਟੀ ਬੰਨੋ, ਪ੍ਰਭਾਵਿਤ ਭਾਗ ਨੂੰ ਦੱਬਣਾ ਨਹੀਂ ਚਾਹੀਦਾ।
9.ਨਕਸੀਰ :- ਕਈ ਵਾਰ ਨੱਕ ਵਿਚੋਂ ਨਕਸੀਰ ਨਿਕਲਦੀ ਹੈ, ਸਿਰ ਨੂੰ ਥੋੜਾ ਅੱਗੇ ਨੂੰ ਝੁਕਾਓ ਅਤੇ 10 ਮਿੰਟਾਂ ਲਈ ਨਸ ਨੂੰ ਦਬ ਕੇ ਰੱਖੋ, ਸਿਰ ਨੂੰ ਪਿਛੇ ਪਾਸੇ ਝੁਕਾਉਣਾ ਨਹੀਂ ਹੈ।

 

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …