17.9 C
Toronto
Tuesday, September 29, 2026
spot_img
Homeਪੰਜਾਬਵਿਕਾਸ ਬਰਾਲਾ ਤੇ ਆਸ਼ੀਸ਼ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ...

ਵਿਕਾਸ ਬਰਾਲਾ ਤੇ ਆਸ਼ੀਸ਼ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਵਿਕਾਸ ਬਰਾਲਾ ਤੇ ਆਸ਼ੀਸ਼ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆਦੋਸ਼ੀ ਪਾਏ ਗਏ ਤਾਂ ਹੋ ਸਕਦੀ ਹੈ 7 ਸਾਲ ਦੀ ਕੈਦ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਆਈ. ਏ. ਐੱਸ. ਅਫਸਰ ਦੀ ਧੀ ਨਾਲ ਛੇੜਛਾੜ ਮਾਮਲੇ ਵਿਚ ਗ੍ਰਿਫਤਾਰ ਕੀਤੇ ਵਿਕਾਸ ਬਰਾਲਾ ਅਤੇ ਅਸ਼ੀਸ਼ ਕੁਮਾਰ ਨੂੰ ਅੱਜ ਚੰਡੀਗੜ੍ਹ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਅਤੇ ਉਸ ਦੇ ਦੋਸਤ ਅਸ਼ੀਸ਼ ਨੂੰ ਚੰਡੀਗੜ੍ਹ ਪੁਲਿਸ ਨੇ ਲੰਘੇ ਕੱਲ੍ਹ ਗ੍ਰਿਫਤਾਰ ਕਰ ਲਿਆ ਸੀ। ਦੋਵਾਂ ਖਿਲਾਫ ਪੀੜਤ ਲੜਕੀ ਦੇ ਅਗਵਾ ਦੀ ਕੋਸ਼ਿਸ਼ ਦੀਆਂ ਧਾਰਾਵਾਂ ਜੋੜੀਆਂ ਗਈਆਂ, ਜੋ ਕਿ ਗੈਰ-ਜ਼ਮਾਨਤੀ ਹਨ। ਇਨ੍ਹਾਂ ਧਾਰਾਵਾਂ ਤਹਿਤ ਜੇਕਰ ਵਿਕਾਸ ਤੇ ਅਸ਼ੀਸ਼ ਦੋਸ਼ੀ ਪਾਏ ਗਏ ਤਾਂ 7 ਸਾਲਾਂ ਤੱਕ ਦੀ ਸਜ਼ਾ ਦੋਵਾਂ ਨੂੰ ਹੋ ਸਕਦੀ ਹੈ।

 

RELATED ARTICLES
POPULAR POSTS