ਬਾਦਲ ਸਰਕਾਰ ਵੇਲੇ ਹੋਈਆਂ ਸਨ ਬੇਨਿਯਮੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਸਥਾਨਕ ਸਰਕਾਰਾਂ ਵਿਭਾਗ ਨੇ ਟੈਂਡਰ ਪ੍ਰਕਿਰਿਆ ਵਿਚ ਕਰੋੜਾਂ ਦੀ ਬੇਨਿਯਮੀ ਦੇ ਦੋਸ਼ਾਂ ਤਹਿਤ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਨਗਰ ਨਿਗਮਾਂ ਦੇ ਚਾਰ ਨਿਗਰਾਨ ਇੰਜੀਨੀਅਰ ਚਾਰਜਸ਼ੀਟ ਕਰ ਦਿੱਤੇ ਹਨ। ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਨੁਸਾਰ ਇਹ ਬੇਨਿਯਮੀਆਂ ਸਾਲ 2016 ਵਿਚ ਅਕਾਲੀ-ਭਾਜਪਾ ਸਰਕਾਰ ਵੇਲੇ ਹੋਈਆਂ ਸਨ।