Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਵਿਚ ਹੋਣਗੀਆਂ 5 ਵਿਧਾਨ ਸਭਾ ਹਲਕਿਆਂ ‘ਤੇ ਹੋਵੇਗੀ ਜ਼ਿਮਨੀ ਚੋਣ

ਪੰਜਾਬ ਵਿਚ ਹੋਣਗੀਆਂ 5 ਵਿਧਾਨ ਸਭਾ ਹਲਕਿਆਂ ‘ਤੇ ਹੋਵੇਗੀ ਜ਼ਿਮਨੀ ਚੋਣ

ਚੋਣ ਕਮਿਸ਼ਨ 6 ਮਹੀਨਿਆਂ ‘ਚ ਕਰਵਾਏਗਾ ਇਹ ਚੋਣਾਂ
ਚੰਡੀਗੜ੍ਹ : ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੁਣ ਆਉਂਦੇ 6 ਮਹੀਨਿਆਂ ਦੇ ਅੰਦਰ-ਅੰਦਰ 5 ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਹੋਣਗੀਆਂ। ਸੰਗਰੂਰ ਲੋਕ ਸਭਾ ਸੀਟ ਤੋਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਚੋਣ ਜਿੱਤੀ ਹੈ। ਇਸ ਲਈ ਚੋਣ ਕਮਿਸ਼ਨ ਵਲੋਂ ਉਨ੍ਹਾਂ ਦੀ ਬਰਨਾਲਾ ਵਿਧਾਨ ਸਭਾ ਸੀਟ ਨੂੰ ਖਾਲੀ ਐਲਾਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਗਿੱਦੜਬਾਹਾ ਵਿਧਾਨ ਸਭਾ ਸੀਟ ‘ਤੇ ਵੀ ਜ਼ਿਮਨੀ ਚੋਣ ਹੋਵੇਗੀ ਕਿਉਂਕਿ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਜਿੱਤ ਲਈ ਹੈ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਗੁਰਦਾਸਪੁਰ ਲੋਕ ਸਭਾ ਸੀਟ ਜਿੱਤੀ ਹੈ ਤੇ ਹੁਣ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਨੂੰ ਵੀ ਖਾਲੀ ਐਲਾਨ ਦਿੱਤਾ ਜਾਵੇਗਾ। ਵਿਧਾਨ ਸਭਾ ਹਲਕਾ ਚੱਬੇਵਾਲ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵੀ ਹੁਸ਼ਿਆਰਪੁਰ ਦੀ ਲੋਕ ਸਭਾ ਸੀਟ ਜਿੱਤ ਗਏ ਹਨ। ਇਸ ਕਰਕੇ ਚੱਬੇਵਾਲ ਹਲਕੇ ਲਈ ਵੀ ਜ਼ਿਮਨੀ ਚੋਣ ਕਰਵਾਉਣੀ ਪਵੇਗੀ। ਜਲੰਧਰ (ਪੱਛਮੀ) ਵਿਧਾਨ ਸਭਾ ਸੀਟ ਨੂੰ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਖਾਲੀ ਐਲਾਨ ਚੁੱਕੇ ਹਨ। ਇਸ ਸੀਟ ਤੋਂ ਵਿਧਾਇਕ ਸੀਤਲ ਅੰਗੁਰਾਲ ਦਾ ਅਸਤੀਫਾ ਉਨ੍ਹਾਂ ਨੇ ਸਵੀਕਾਰ ਕਰ ਲਿਆ ਸੀ। ਇਸ ਸੀਟ ‘ਤੇ ਵੀ ਜ਼ਿਮਨੀ ਚੋਣ ਹੋਵੇਗੀ। ਇਸਦੇ ਚੱਲਦਿਆਂ ਹੁਣ ਪੰਜਾਬ ਵਿਚ 5 ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਤੇ ਜਲੰਧਰ ਪੱਛਮੀ ‘ਤੇ ਜ਼ਿਮਨੀ ਚੋਣ ਛੇ ਮਹੀਨਿਆਂ ਦੇ ਅੰਦਰ-ਅੰਦਰ ਹੋ ਜਾਵੇਗੀ।

 

Check Also

ਓਟਵਾ-ਮੈਕਸੀਕੋ ਲਈ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਚਲਾਏਗਾ ਨਾਨ-ਸਟਾਪ ਉਡਾਣਾਂ

ਪੀਕ ਸੀਜ਼ਨ ਵਿਚ ਓਟਵਾ-ਕੈਨਕਨ ਵਿਚਾਲੇ ਹੋਣਗੀਆਂ ਹਫ਼ਤੇ ‘ਚ ਤਿੰਨ ਉਡਾਨਾਂ ਓਟਵਾ/ਬਿਊਰੋ ਨਿਊਜ਼ : ਯਾਤਰੀ ਓਟਵਾ …