20.2 C
Toronto
Tuesday, September 1, 2026
spot_img
Homeਪੰਜਾਬਰਾਜਪੁਰਾ ਦੇ ਗੁਰਦੁਆਰੇ ’ਚ ਜੁੱਤੀਆਂ ਸਣੇ ਤੇ ਨੰਗੇ ਸਿਰ ਦਾਖ਼ਲ ਹੋਣ ਵਾਲੇ...

ਰਾਜਪੁਰਾ ਦੇ ਗੁਰਦੁਆਰੇ ’ਚ ਜੁੱਤੀਆਂ ਸਣੇ ਤੇ ਨੰਗੇ ਸਿਰ ਦਾਖ਼ਲ ਹੋਣ ਵਾਲੇ ਨੂੰ ਪੁਲੀਸ ਹਵਾਲੇ ਕੀਤਾ

ਰਾਜਪੁਰਾ ਦੇ ਗੁਰਦੁਆਰੇ ’ਚ ਜੁੱਤੀਆਂ ਸਣੇ ਤੇ ਨੰਗੇ ਸਿਰ ਦਾਖ਼ਲ ਹੋਣ ਵਾਲੇ ਨੂੰ ਪੁਲੀਸ ਹਵਾਲੇ ਕੀਤਾਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ
ਪਟਿਆਲਾ/ਬਿਊਰੋ ਨਿਊਜ਼ : ਰਾਜਪੁਰਾ ਸ਼ਹਿਰ ਦੇ ਗੁਰਦੁਆਰੇ ਵਿੱਚ ਕਥਿਤ ਤੌਰ ’ਤੇ ਜੁੱਤੀਆਂ ਸਣੇ ਅਤੇ ਨੰਗੇ ਸਿਰ ਦਾਖਲ ਹੋਣ ਵਾਲੇ ਵਿਅਕਤੀ ਨੂੰ ਸੇਵਾਦਾਰਾਂ ਨੇ ਪੁਲੀਸ ਹਵਾਲੇ ਕਰ ਦਿੱਤਾ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਅਜਿਹੀ ਹਰਕਤ ਕਰਨ ਵਾਲੇ ਦੀ ਪਛਾਣ ਸਾਹਿਲ ਵਜੋਂ ਹੋਈ ਹੈ। ਇਹ ਖ਼ਬਰ ਫੈਲਦਿਆਂ ਹੀ ਥਾਣਾ ਸਿਟੀ ਰਾਜਪੁਰਾ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਰਾਜਪੁਰਾ ਥਾਣੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਧਾਰਾ 295ਏ (ਜਾਨਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਗੁਰਦੁਆਰਾ ਕਮੇਟੀ ਰਾਜਪੁਰਾ ਦੇ ਪ੍ਰਧਾਨ ਨੇ ਕਿਹਾ ਕਿ ਉਹ ਘਟਨਾ ਦੀ ਸਮੀਖਿਆ ਕਰ ਰਹੇ ਹਨ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਢੁਕਵੇਂ ਕਦਮਾਂ ’ਤੇ ਵਿਚਾਰ ਕਰ ਰਹੇ ਹਨ।

 

RELATED ARTICLES
POPULAR POSTS