0.9 C
Toronto
Thursday, November 27, 2025
spot_img
Homeਪੰਜਾਬ'ਆਪ' ਆਗੂ ਲੋਕਾਂ ਨਾਲ ਕਰ ਰਹੇ ਨੇ ਧੱਕਾ: ਸੁਖਬੀਰ

‘ਆਪ’ ਆਗੂ ਲੋਕਾਂ ਨਾਲ ਕਰ ਰਹੇ ਨੇ ਧੱਕਾ: ਸੁਖਬੀਰ

ਕੁੱਟਮਾਰ ਦੇ ਪੀੜਤ ਨਾਲ ਸਿਵਲ ਹਸਪਤਾਲ ਵਿੱਚ ਕੀਤੀ ਮੁਲਾਕਾਤ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ : ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਪਿੰਡ ਲੰਡੇ ਰੋਡੇ ਦੇ ਵਸਨੀਕ ਪੂਰਨ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਨਾਲ ਬੀਤੇ ਦਿਨ ਸਥਾਨਕ ਥਾਣਾ ਸਿਟੀ ਸਾਹਮਣੇ ਕੁਝ ਵਿਅਕਤੀਆਂ ਨੇ ਕੁੱਟਮਾਰ ਕਰਦਿਆਂ ਉਸ ਦੀ ਦਾੜ੍ਹੀ ਪੁੱਟੀ ਤੇ ਪੱਗੜੀ ਉਤਾਰੀ ਸੀ। ਇਸ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਲਗਪਗ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਸਿਵਲ ਹਸਪਤਾਲ ਵਿੱਚ ਜ਼ਖ਼ਮੀ ਪੂਰਨ ਸਿੰਘ ਨਾਲ ਮੁਲਾਕਾਤ ਦੌਰਾਨ ਬਾਦਲ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਹਮਲਾ ‘ਆਪ’ ਆਗੂਆਂ ਤੇ ਮੁਕਤਸਰ ਦੇ ਵਿਧਾਇਕ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ।
ਪੂਰਨ ਸਿੰਘ ਨੇ ਆਰੋਪ ਲਾਇਆ ਕਿ ਹਮਲਾਵਰ ਕਥਿਤ ਤੌਰ ‘ਤੇ ‘ਆਪ’ ਦੇ ਵਰਕਰ ਹਨ, ਜੋ ਵਿਧਾਇਕ ਦੀ ਸ਼ਹਿ ‘ਤੇ ਉਸ ਦੀ ਕੁੱਟਮਾਰ ਕਰਨ ਆਏ ਸਨ।

 

RELATED ARTICLES
POPULAR POSTS