Breaking News
Home / ਪੰਜਾਬ / ਅਕਾਲੀਆਂ ਨੇ ਫਿਰਕੂ ਏਜੰਡਾ ਲਾਗੂ ਕਰਨ ਲਈ ਪੰਜਾਬ ਨੂੰ ਤੋੜਿਆ: ਕੈਪਟਨ

ਅਕਾਲੀਆਂ ਨੇ ਫਿਰਕੂ ਏਜੰਡਾ ਲਾਗੂ ਕਰਨ ਲਈ ਪੰਜਾਬ ਨੂੰ ਤੋੜਿਆ: ਕੈਪਟਨ

amrinder-singh-copy-copyਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਸੂਬੇ ਦੇ ਨਿਰਮਾਣ ਨੂੰ 1947 ਤੋਂ ਬਾਅਦ ਪੰਜਾਬੀਆਂ ਦੀ ਦੂਜੀ ਵੰਡ ਕਰਾਰ ਦਿੰਦਿਆਂ ਅਕਾਲੀਆਂ ‘ਤੇ ਆਪਣੇ ਸੰਪਰਦਾਇਕ ਏਜੰਡੇ ਨੂੰ ਪੂਰਾ ਕਰਨ ਖ਼ਾਤਰ ਸੂਬੇ ਨੂੰ ਤੋੜਨ ਦਾ ਦੋਸ਼ ਲਗਾਇਆ ਹੈ। ਅਕਾਲੀ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਏ ਜਾਣ ‘ਤੇ ਪ੍ਰਤੀਕਿਰਿਆ ਕਰਦਿਆਂ ਉਨ੍ਹਾਂ ਸਵਾਲ ਕੀਤਾ ਹੈ ਕਿ ਇਸ ਮੌਕੇ ਨੂੰ ਮਨਾਉਣ ਲਾਇਕ ਕੀ ਹੈ, ਜਿਸਨੇ ਸੂਬੇ ਦੀ ਲਗਾਤਾਰ ਗਿਰਾਵਟ ਦੀ ਸ਼ੁਰੂਆਤ ਕੀਤੀ। ਇਹ ਮੌਕਾ ਅਕਾਲੀਆਂ ਵਾਸਤੇ ਮਨਾਉਣ ਦੀ ਬਜਾਏ ਪਛਤਾਵਾ ਕਰਨ ਵਾਲਾ ਹੋਣਾ ਚਾਹੀਦਾ ਹੈ।
ਅਕਾਲੀਆਂ ਨੇ ਸੂਬੇ ਨੂੰ ਇਸ ਤਰੀਕੇ ਨਾਲ ਵੰਡਿਆ ਕਿ ਉਸਦੇ ਸਾਰੇ ਅਹਿਮ ਸਾਧਨ ਤੇ ਵਿਕਾਸ ਦੇ ਮੌਕੇ ਖੋਹੇ ਗਏ ਅਤੇ ਉਹ ਹਿੱਸਾ ਬਾਅਦ ਵਿਚ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੀ ਝੋਲੀ ਜਾ ਪਿਆ। ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਨੇ ਨਾ ਸਿਰਫ ਵੱਡਾ 80 ਲੱਖ ਏਕੜ ਵਿਚ ਫੈਲਿਆ ਇਲਾਕਾ ਗੁਆ ઠਦਿੱਤਾ ਬਲਕਿ ਆਪਣੇ ਕੀਮਤੀ ਸਾਧਨ ਜਿਵੇਂ ਪਾਣੀ, ਪਣ ਬਿਜਲੀ, ਜੰਗਲ ਤੇ ਸੈਰ ਸਪਾਟਾ ਹਿਮਾਚਲ ਪ੍ਰਦੇਸ਼ ਕੋਲ ਚਲੇ ਗਏ ਅਤੇ ਵੱਡੀ ਮਾਤਰਾ ਵਿਚ ਸੰਗਠਿਤ ਉਦਯੋਗਿਕ ਖੇਤਰ ਹਰਿਆਣਾ ਹਿੱਸੇ ਚਲੇ ਗਏ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਕਦੇ ਵੀ ਅਜਿਹਾ ਨਹੀਂ ਹੋਇਆ ਹੋਣਾ ਜਦੋਂ ਸੂਬੇ ਦੇ ਲੋਕ ਖੁਦ ਨੂੰ ਵਧਾਉਣ ਦੀ ਬਜਾਏ ਆਪਣੀ ਜ਼ਮੀਨ ਘੱਟ ਕਰਨ ਦੇ ઠਜ਼ਿਆਦਾ ਇੱਛੁਕ ਸਨ। ਇਸ ਸ਼ਰਮਨਾਕ ਕਾਰੇ ਲਈ ਅਕਾਲੀ ਜ਼ਿੰਮੇਵਾਰ ਹਨ, ਜਿਹੜੇ ਹੁਣ ਠਾਠਾਂ ਮਾਰ ਕੇ ਇਸ ਨੂੰ ਮਨਾ ਰਹੇ ਹਨ। ਇਸ ਮੌਕੇ ਅਕਾਲੀਆਂ ਨਾਲ ਮੰਚ ਸਾਂਝਾ ਕਰਨ ਵਾਲੇ ਭਾਜਪਾ ਆਗੂ, ਨੇ ਪੰਜਾਬ ਸੂਬੇ ਦੇ ਨਿਰਮਾਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਅਕਾਲੀਆਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪੰਜਾਬੀ ਸੂਬੇ ਦੀ ਵੰਡ ਤੋਂ ਬਾਅਦ ਹੋਇਆ ਇਕ ਵੀ ਫਾਇਦਾ ਗਿਣਾਉਣ।
ਭਾਜਪਾਈਆਂ ਦੇ ਦੌਰੇ ਤੋਂ ਪੰਜਾਬ ਸਰਕਾਰ ਨਿਰਾਸ਼: ਕਾਂਗਰਸ
ਕਾਂਗਰਸ ਆਗੂਆਂ ਨੇ ਕਿਹਾ ਹੈ ਕਿ ઠਪੰਜਾਬੀ ਸੂਬੇ ਦੀ ਸਵਰਨ ਜੈਅੰਤੀ ਮੌਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੌਰੇ ਤੋਂ ਪੰਜਾਬ ਸਰਕਾਰ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਨੂੰ ਆਸ ਸੀ ਕਿ ਅੰਮ੍ਰਿਤਸਰ ਰੈਲੀ ਵਿੱਚ ਦੋਵੇਂ ਕੇਂਦਰੀ ਆਗੂ ਵਿਧਾਨ ਸਭਾ ਚੋਣਾਂ ਦੇ ਮੌਕੇ ਪੰਜਾਬ ਲਈ ਸੰਜੀਵਨੀ ਬੂਟੀ ਲੈ ਕੇ ਆਉਣਗੇ ਪ੍ਰੰਤੂ ਦੋਵਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਦਾ ਜ਼ਿਕਰ ਤੱਕ ਕਰਨਾ ਮੁਨਾਸਿਬ ਨਹੀਂ ਸਮਝਿਆ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਕੇਂਦਰੀ ਵਿੱਤ ਮੰਤਰੀ ਜੇਤਲੀ ਨੇ ਸੂਬੇ ਵਿੱਚ ਕਿਸਾਨ ਖੁਦਕੁਸ਼ੀਆਂ ਅਤੇ ਨਸ਼ਿਆਂ ਦੇ ਫੈਲ ਚੁੱਕੇ ਜਾਲ ਦਾ ਜ਼ਿਕਰ ਤੱਕ ਨਹੀਂ ਕੀਤਾ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 32 ਹਜ਼ਾਰ ਕਰੋੜ ਦੇ ਅਨਾਜ ਘੋਟਾਲੇ ਨੂੰ ਅੱਖੋਂ ਪਰੋਖੇ ਕੀਤਾ।

Check Also

ਸੁਖਪਾਲ ਖਹਿਰਾ ਨੇ ਦਲਬੀਰ ਗੋਲਡੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਦੱਸਿਆ ਵੱਡਾ ਕਾਰਨ

ਕਿਹਾ : ਵਿਜੀਲੈਂਸ ਦੀ ਜਾਂਚ ਤੋਂ ਡਰਦਿਆਂ ਗੋਲਡੀ ਨੇ ਭਗਵੰਤ ਮਾਨ ਮੂਹਰੇ ਟੇਕੇ ਗੋਡੇ ਸੰਗਰੂਰ/ਬਿਊਰੋ …