-1.8 C
Toronto
Wednesday, December 3, 2025
spot_img
Homeਪੰਜਾਬਗੌਰਵ ਯਾਦਵ ਹੀ ਰਹਿਣਗੇ ਪੰਜਾਬ ਦੇ ਡੀਜੀਪੀ

ਗੌਰਵ ਯਾਦਵ ਹੀ ਰਹਿਣਗੇ ਪੰਜਾਬ ਦੇ ਡੀਜੀਪੀ

ਵੀ.ਕੇ. ਭਾਵਰਾ ਨੂੰ ਹਾੳੂਸਿੰਗ ਕਾਰਪੋਰੇਸ਼ਨ ’ਚ ਲਗਾਇਆ ਜਾਵੇਗਾ
ਚੰਡੀਗੜ੍ਹ/ਬਿੳੂਰੋ ਨਿੳੂਜ਼
ਆਈ.ਪੀ.ਐਸ. ਅਫਸਰ ਗੌਰਵ ਯਾਦਵ ਹੀ ਪੰਜਾਬ ਪੁਲਿਸ ਦੇ ਡੀਜੀਪੀ ਰਹਿਣਗੇ। ਆਉਂਦੀ 4 ਸਤੰਬਰ ਨੂੰ ਛੁੱਟੀ ਤੋਂ ਵਾਪਸ ਪਰਤ ਰਹੇ ਵੀ.ਕੇ. ਭਾਵਰਾ ਨੂੰ ਪੰਜਾਬ ਪੁਲਿਸ ਹਾੳੂਸਿੰਗ ਕਾਰਪੋਰੇਸ਼ਨ ਵਿਚ ਲਗਾਇਆ ਜਾਵੇਗਾ। ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਇਸਦੀ ਤਿਆਰੀ ਵੀ ਕਰ ਲਈ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਅਜਿਹਾ ਹੀ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਡੀਜੀਪੀ ਦਿਨਕਰ ਗੁਪਤਾ ਦੇ ਛੁੱਟੀ ’ਤੇ ਜਾਣ ਤੋਂ ਮਗਰੋਂ ਪਹਿਲਾਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰੂ ਡੀਜੀਪੀ ਲਗਾਇਆ ਗਿਆ ਸੀ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਜ਼ਿੱਦ ’ਤੇ ਸਿਧਾਰਥ ਚਟੋਪਾਥਿਆ ਨੂੰ ਡੀਜੀਪੀ ਲਗਾਇਆ ਗਿਆ। ਪਰਮਾਮੈਂਟ ਡੀਜੀਪੀ ਦਿਨਕਰ ਗੁਪਤਾ ਨੂੰ ਇਸੇ ਕਾਰਪੋਰੇਸ਼ਨ ਵਿਚ ਲਗਾਇਆ ਗਿਆ। ਜਿਸ ਤੋਂ ਬਾਅਦ ਉਹ ਕੇਂਦਰ ਵਿਚ ਡੈਪੂਟੇਸ਼ਨ ’ਤੇ ਚਲੇ ਗਏ ਸਨ। ਧਿਆਨ ਰਹੇ ਕਿ ਜਦੋਂ ਆਮ ਆਦਮੀ ਪਾਰਟੀ ਸੰਗਰੂਰ ਤੋਂ ਲੋਕ ਸਭਾ ਚੋਣ ਹਾਰ ਗਈ ਸੀ ਤਾਂ ਉਨ੍ਹਾਂ ਡੀਜੀਪੀ ਵੀ.ਕੇ. ਭਾਵਰਾ ਨੂੰ ਹਟਾਉਣ ਦੀ ਤਿਆਰੀ ਕਰ ਲਈ ਸੀ ਅਤੇ ਇਸ ਨੂੰ ਦੇਖਦਿਆਂ ਭਾਵਰਾ ਛੁੱਟੀ ’ਤੇ ਚਲੇ ਗਏ ਸਨ।

 

RELATED ARTICLES
POPULAR POSTS