24.8 C
Toronto
Tuesday, September 8, 2026
spot_img
Homeਪੰਜਾਬਪੰਜਾਬ ਸਰਕਾਰ ਨੇ ਐਸ ਐਸ ਐਸ ਬੋਰਡ ਨੂੰ ਵੀ ਕੀਤਾ ਭੰਗ

ਪੰਜਾਬ ਸਰਕਾਰ ਨੇ ਐਸ ਐਸ ਐਸ ਬੋਰਡ ਨੂੰ ਵੀ ਕੀਤਾ ਭੰਗ

ਪੰਜਾਬ ਸਰਕਾਰ ਨੇ ਐਸ ਐਸ ਐਸ ਬੋਰਡ ਨੂੰ ਵੀ ਕੀਤਾ ਭੰਗਨਵੇਂ ਸਿਰੇ ਤੋਂ ਕੀਤਾ ਜਾਵੇਗਾ ਬੋਰਡ ਦਾ ਗਠਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਨੂੰ ਭੰਗ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਮੁੱਖ ਸਕੱਤਰ ਅਨਿਰੁਧ ਤਿਵਾੜੀ ਵੱਲੋਂ ਦਿੱਤੀ ਗਈ। ਇਹ ਬੋਰਡ 21 ਮਾਰਚ 2018 ਨੂੰ ਬਣਾਇਆ ਗਿਆ ਸੀ ਅਤੇ ਬੋਰਡ ਵੱਲੋਂ ਲੰਘੇ ਚਾਰ ਸਾਲਾਂ ਦੌਰਾਨ ਵੱਖ-ਵੱਖ ਵਿਭਾਗਾਂ ਵਿਚ ਬਹੁਤ ਸਾਰੀਆਂ ਭਰਤੀਆਂ ਕੀਤੀਆਂ ਗਈਆਂ ਸਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਕ ਨਵੇਂ ਬੋਰਡ ਦਾ ਗਠਨ ਕੀਤਾ ਜਾਵੇਗਾ, ਜਿਸ ਵਿਚ ਪਾਰਟੀ ਦੇ ਆਗੂਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬੋਰਡ ਦੇ ਪ੍ਰਬੰਧਕੀ ਢਾਂਚੇ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਆਗੂ ਕੰਮ ਕਰ ਰਹੇ ਸਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਇੰਪਰੂਵਮੈਂਟ ਟਰੱਸਟਾਂ ਨੂੰ ਭੰਗ ਕਰ ਦਿੱਤਾ ਸੀ।

 

RELATED ARTICLES
POPULAR POSTS