12.7 C
Toronto
Saturday, October 18, 2025
spot_img
Homeਪੰਜਾਬਪਠਾਨਕੋਟ ’ਚ ਫੌਜ ਦੀ ਛਾਉਣੀ ਅੱਗੇ ਧਮਾਕਾ

ਪਠਾਨਕੋਟ ’ਚ ਫੌਜ ਦੀ ਛਾਉਣੀ ਅੱਗੇ ਧਮਾਕਾ

ਸਰਹੱਦੀ ਜ਼ਿਲ੍ਹੇ ’ਚ ਅਲਰਟ ਜਾਰੀ
ਪਠਾਨਕੋਟ/ਬਿਊਰੋ ਨਿਊਜ਼
ਪਠਾਨਕੋਟ ਵਿੱਚ ਫੌਜ ਦੀ ਛਾਉਣੀ ਦੇ ਗੇਟ ਅੱਗੇ ਕੁਝ ਅਣਪਛਾਤੇ ਵਿਅਕਤੀਆਂ ਦੁਆਰਾ ਸੁੱਟੇ ਗਏ ਹੱਥਗੋਲੇ ਦੇ ਧਮਾਕੇ ਤੋਂ ਬਾਅਦ ਅਧਿਕਾਰੀਆਂ ਨੇ ਸਰਹੱਦੀ ਜ਼ਿਲ੍ਹੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕਾ ਐਤਵਾਰ ਦੇਰ ਰਾਤ ਧੀਰਾਪੁਰ ਨੇੜੇ ਫ਼ੌਜੀ ਇਲਾਕੇ ਵਿੱਚ ਛਾਉਣੀ ਦੇ ਤਿ੍ਰਵੇਣੀ ਗੇਟ ਦੇ ਬਾਹਰ ਹੋਇਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਮੁਤਾਬਕ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਛਾਉਣੀ ਦੇ ਗੇਟ ਦੇ ਸਾਹਮਣੇ ਹੱਥਗੋਲਾ ਸੁੱਟਿਆ। ਇਸੇ ਦੌਰਾਨ ਪਠਾਨਕੋਟ ਦੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਲਾਕੇ ਵਿੱਚ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਕਿ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਧਮਾਕੇ ਤੋਂ ਬਾਅਦ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਅੰਮਿ੍ਰਤਸਰ ਬਾਰਡਰ ਜ਼ੋਨ ਅਤੇ ਜਲੰਧਰ ਜ਼ੋਨ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਸੱਦੀ ਹੈ, ਜਿਸ ਵਿੱਚ ਸੂਬੇ ਵਿੱਚ ਅਮਨ ਕਾਨੂੰਨ ਅਤੇ ਸੁਰੱਖਿਆ ਦੀ ਸਥਿਤੀ ਬਾਰੇ ਸਮੀਖਿਆ ਕਰਨਗੇ।

 

RELATED ARTICLES
POPULAR POSTS