1.3 C
Toronto
Wednesday, January 7, 2026
spot_img
Homeਭਾਰਤਰਾਜ ਕੁੰਦਰਾ ਨੂੰ ਨਹੀਂ ਮਿਲੀ ਰਾਹਤ

ਰਾਜ ਕੁੰਦਰਾ ਨੂੰ ਨਹੀਂ ਮਿਲੀ ਰਾਹਤ

ਅਦਾਲਤ ਨੇ ਕੁੰਦਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਪੋਰਨ ਫਿਲਮਾਂ ਬਣਾਉਣ ਦੇ ਮਾਮਲੇ ’ਚ ਫਸੇ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਬਿਜਨਸਮੈਨ ਰਾਜ ਕੁੰਦਰਾ ਨੂੰ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਧਿਆਨ ਰਹੇ ਕਿ ਲੰਘੀ 19 ਜੁਲਾਈ ਨੂੰ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਕੁੰਦਰਾ ਨੂੰੂ ਗਿ੍ਰਫਤਾਰ ਕੀਤਾ ਸੀ ਅਤੇ ਉਸ ’ਤੇ ਪੋਰਨ ਫਿਲਮਾਂ ਬਣਾਉਣ ਦਾ ਆਰੋਪ ਹੈ। ਜਾਣਕਾਰੀ ਅਨੁਸਾਰ ਪਿਛਲੇ ਇਕ ਹਫਤੇ ਦੌਰਾਨ ਰਾਜ ਕੁੰਦਰਾ ਖਿਲਾਫ ਪੁਲਿਸ ਨੂੰ ਕਈ ਸਬੂਤ ਮਿਲੇ ਹਨ। ਜ਼ਿਕਰਯੋਗ ਹੈ ਕਿ ਇਸੇ ਸਾਲ ਫਰਵਰੀ ਮਹੀਨੇ ਵਿਚ ਪੋਰਨਗ੍ਰਾਫੀ ਸਬੰਧੀ ਮਾਮਲਾ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਆਇਆ ਸੀ। ਕ੍ਰਾਈਮ ਬ੍ਰਾਂਚ ਨੂੰ ਜਦੋਂ ਪਤਾ ਲੱਗਾ ਇਸ ਮਾਮਲੇ ਵਿਚ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਬਿਜਨਸਮੈਨ ਰਾਜ ਕੁੰਦਰਾ ਦੇ ਤਾਰ ਜੁੜੇ ਹੋਏ ਹਨ ਤਾਂ ਫਿਰ ਮਾਮਲੇ ਦੀ ਜਾਂਚ ਹੋਣ ਲੱਗੀ। ਪੰਜ ਮਹੀਨਿਆਂ ਦੀ ਜਾਂਚ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੂੰ ਪੁਖਤਾ ਸਬੂੁਤ ਮਿਲੇ ਜਿਸ ਦੇ ਅਧਾਰ ’ਤੇ ਹੀ ਰਾਜ ਕੁੰਦਰਾ ਦੀ ਗਿ੍ਰਫਤਾਰੀ ਹੋਈ ਹੈ। ਮੁੰਬਈ ਦੀ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਪੋਰਨ ਫਿਲਮਾਂ ਦੇ ਮਾਮਲੇ ਵਿਚ ਮਾਸਟਰ ਮਾਈਂਡ ਹੈ ਅਤੇ ਰਾਜ ਕੁੰਦਰਾ ਅਤੇ ਉਸਦੇ ਬਿ੍ਰਟੇਨ ਵਿਚ ਰਹਿ ਰਹੇ ਭਰਾ ਨੇ ਕੇਨਰਿਨ ਨਾਮ ਦੀ ਇਕ ਕੰਪਨੀ ਬਣਾਈ ਹੈ। ਜਿਸ ’ਤੇ ਪੋਰਨ ਫਿਲਮਾਂ ਦਿਖਾਈਆਂ ਜਾਂਦੀਆਂ ਰਹੀਆਂ ਹਨ। ਇਹ ਵੀ ਦੱਸਿਆ ਗਿਆ ਕਿ ਫਿਲਮਾਂ ਦੇ ਵੀਡੀਓ ਭਾਰਤ ਵਿਚ ਸ਼ੂਟ ਕੀਤੇ ਜਾਂਦੇ ਸਨ ਅਤੇ ਫਿਰ ਇਨ੍ਹਾਂ ਨੂੰ ਵੀ. ਟਰਾਂਸਫਰ ਦੇ ਜ਼ਰੀਏ ਵਿਦੇਸ਼ ਭੇਜਿਆ ਜਾਂਦਾ ਸੀ।

RELATED ARTICLES
POPULAR POSTS