Home / ਪੰਜਾਬ / ਫਿਰੋਜ਼ਪੁਰ ’ਚ ਅਧਿਆਪਕ ਨੇ ਮੋਟਰਸਾਈਕਲ ਪਰਿਵਾਰ ਸਣੇ ਨਹਿਰ ’ਚ ਸੁੱਟਿਆ

ਫਿਰੋਜ਼ਪੁਰ ’ਚ ਅਧਿਆਪਕ ਨੇ ਮੋਟਰਸਾਈਕਲ ਪਰਿਵਾਰ ਸਣੇ ਨਹਿਰ ’ਚ ਸੁੱਟਿਆ

ਮਾਂ ਤੇ ਧੀ ਨੂੰ ਨਹਿਰ ’ਚੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਪਿਓ-ਪੁੱਤਰ ਰੁੜੇ
ਫ਼ਿਰੋਜ਼ਪੁਰ/ਬਿਊਰੋ ਨਿਊਜ਼
ਫ਼ਿਰੋਜ਼ਪੁਰ-ਜ਼ੀਰਾ ਰੋਡ ’ਤੇ ਰਾਜਸਥਾਨ ਨਹਿਰ ਵਿਚ ਅੱਜ ਇਕ ਅਧਿਆਪਕ ਨੇ ਪਰਿਵਾਰ ਸਣੇ ਆਪਣਾ ਮੋਟਰਸਾਈਕਲ ਨਹਿਰ ’ਚ ਸੁੱਟ ਦਿੱਤਾ। ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਹਿੰਮਤ ਕਰਕੇ ਉਸ ਦੀ ਪਤਨੀ ਤੇ ਪੁੱਤਰੀ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ, ਜਦਕਿ ਅਧਿਆਪਕ ਤੇ ਉਸ ਦੇ ਪੁੱਤਰ ਦਾ ਕੋਈ ਸੁਰਾਗ ਨਹੀਂ ਲੱਗਾ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਦੌਰਾਨ ਇਹ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ। ਸਰਕਾਰੀ ਅਧਿਆਪਕ ਬੇਅੰਤ ਸਿੰਘ (35) ਅੱਜ ਪਤਨੀ ਵੀਰਜੀਤ ਕੌਰ (34), ਪੁੱਤਰ ਗੁਰਬਖ਼ਸ਼ ਸਿੰਘ (8) ਅਤੇ ਪੁੱਤਰੀ ਰਹਿਮਤ (7 ਮਹੀਨੇ) ਨਾਲ ਮੋਟਰਸਾਈਕਲ ’ਤੇ ਫ਼ਿਰੋਜ਼ਪੁਰ ਵੱਲ ਨੂੰ ਜਾ ਰਿਹਾ ਸੀ, ਜਿਵੇਂ ਹੀ ਉਹ ਰਾਜਸਥਾਨ ਫ਼ੀਡਰ ਦੇ ਨਜ਼ਦੀਕ ਪੁੱਜਾ ਤਾਂ ਉਸ ਨੇ ਮੋਟਰ ਸਾਈਕਲ ਨਹਿਰ ਵਿਚ ਸੁੱਟ ਦਿੱਤਾ। ਕੁਝ ਲੋਕਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਪਤਨੀ ਵੀਰਜੀਤ ਕੌਰ ਤੇ ਬੇਟੀ ਰਹਿਮਤ ਨੂੰ ਨਹਿਰ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਪਰ ਬੇਅੰਤ ਸਿੰਘ ਤੇ ਉਸ ਦਾ ਪੁੱਤਰ ਗੁਰਬਖ਼ਸ਼ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ।

 

Check Also

ਅਕਾਲੀ ਤੇ ਬਸਪਾ ਵਰਕਰਾਂ ਨੇ ਕੈਪਟਨ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਦੀ ਕੀਤੀ ਕੋਸ਼ਿਸ਼

ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾਰਾਂ ਤੇ ਕੀਤਾ ਲਾਠੀਚਾਰਜ ਮੁਹਾਲੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ …