Breaking News
Home / ਪੰਜਾਬ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲੁਧਿਆਣਾ ‘ਚ ਲੱਗੇ ਪੋਸਟਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲੁਧਿਆਣਾ ‘ਚ ਲੱਗੇ ਪੋਸਟਰ

ਐੱਨਐੱਸਯੂਆਈ ਵੱਲੋਂ ਸਰਕਾਰ ‘ਤੇ ਕਰੋਨਾ ਨਾਲ ਨਜਿੱਠਣ ਲਈ ਸਾਰਥਕ ਕਦਮ ਨਾ ਚੁੱਕਣ ਦਾ ਆਰੋਪ
ਲੁਧਿਆਣਾ : ਦੇਸ਼ ਵਿੱਚ ਕਰੋਨਾ ਵੈਕਸੀਨ ਦੀ ਕਮੀ ਦੇਖਦਿਆਂ ਐੱਨਐੱਸਯੂਆਈ ਦੀ ਲੁਧਿਆਣਾ ਇਕਾਈ ਨੇ ਮੋਦੀ ਸਰਕਾਰ ਨੂੰ ਜਗਾਉਣ ਲਈ ਵੱਖ-ਵੱਖ ਥਾਵਾਂ ‘ਤੇ ਬੈਨਰ ਲਾਏ। ਲੁਧਿਆਣਾ ਇਕਾਈ ਦੇ ਪ੍ਰਧਾਨ ਅਵੀ ਵਰਮਾ ਨੇ ਦੱਸਿਆ ਕਿ ਪੂਰਾ ਦੇਸ਼ ਕਰੋਨਾ ਦੀ ਲਪੇਟ ਵਿੱਚ ਆਇਆ ਹੋਇਆ ਹੈ।
ਕਰੋਨਾ ਨੇ ਦੇਸ਼ ਵਿੱਚ ਪਿਛਲੇ ਸਾਲ ਪੈਰ ਪਸਾਰਨੇ ਸ਼ੁਰੂ ਕੀਤੇ ਸਨ ਪਰ ਕੇਂਦਰ ਨੇ ਢੁਕਵੇਂ ਕਦਮ ਚੁੱਕਣ ਦੀ ਥਾਂ ਕਰੋਨਾ ਰੋਕੂ ਵੈਕਸੀਨ ਵਿਦੇਸ਼ਾਂ ਨੂੰ ਸਪਲਾਈ ਕਰ ਦਿੱਤੀ। ਇਸ ਨਾਲ ਭਾਵੇਂ ਦੂਜੇ ਦੇਸ਼ ਤਾਂ ਕਰੋਨਾ ਮੁਕਤ ਹੋ ਗਏ ਪਰ ਆਪਣਾ ਦੇਸ਼ ਅੱਜ ਤੱਕ ਮਹਾਮਾਰੀ ਨਾਲ ਲੜ ਰਿਹਾ ਹੈ। ਕਰੋਨਾ ਕਾਰਨ ਰੋਜ਼ਾਨਾ ਹਜ਼ਾਰਾਂ ਜਾਨਾਂ ਜਾ ਰਹੀਆਂ ਹਨ।
ਵੈਕਸੀਨ ਦੀ ਕਮੀ ਕਰਕੇ ਲੋਕਾਂ ਨੂੰ ਰੋਜ਼ਾਨਾ ਕਈ ਕਈ ਘੰਟੇ ਲਾਈਨਾਂ ਵਿੱਚ ਖੜ੍ਹੇ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਮੇਂ ਸਿਰ ਕਦਮ ਚੁੱਕ ਲੈਂਦੀ ਤਾਂ ਅੱਜ ਹਾਲਾਤ ਅਜਿਹੇ ਨਾ ਹੁੰਦੇ।
ਵਰਮਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਜਗਾਉਣ ਲਈ ਅੱਜ ਉਨ੍ਹਾਂ ਨੇ ਭਾਜਪਾ ਦਫ਼ਤਰ ਬਾਹਰ ਬੈਨਰ ਲਾਏ ਹਨ। ਉਨ੍ਹਾਂ ਕਿਹਾ ਕਿ ਐੱਨਐੱਸਯੂਆਈ ਵੱਲੋਂ ਜ਼ਿਲ੍ਹੇ ਵਿੱਚ ਕੋਵਿਡ ਮਰੀਜ਼ਾਂ ਲਈ ਆਪਣੇ ਪੱਧਰ ‘ਤੇ ਮੁਫਤ ਐਂਬੂਲੈਂਸ ਸਹੂਲਤ, ਗਰੀਬਾਂ ਨੂੰ ਅਨਾਜ ਅਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

 

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …