Breaking News
Home / ਪੰਜਾਬ / ਅਮਰਿੰਦਰ ਵੱਲੋਂ ਕੋਵਿਡ ਦਾ ਪਹਿਲਾ ਟੀਕਾ ਖੁਦ ਲਵਾਉਣ ਦਾ ਐਲਾਨ

ਅਮਰਿੰਦਰ ਵੱਲੋਂ ਕੋਵਿਡ ਦਾ ਪਹਿਲਾ ਟੀਕਾ ਖੁਦ ਲਵਾਉਣ ਦਾ ਐਲਾਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਦੀ ਪ੍ਰਵਾਨਗੀ ਮਿਲਣ ਮਗਰੋਂ ਪੰਜਾਬ ਵਿੱਚ ਕੋਵਿਡ ਦਾ ਪਹਿਲਾ ਟੀਕਾ ਉਹ ਖੁਦ ਲਵਾਉਣਗੇ। ਮੀਟਿੰਗ ਵਿਚ ਦੱਸਿਆ ਗਿਆ ਕਿ ਕਰੋਨਾ ਦੀ ਵੈਕਸੀਨ ਲਈ ਕੇਂਦਰ ਸਰਕਾਰ ਦੀ ਰਣਨੀਤੀ ਮੁਤਾਬਕ ਪੰਜਾਬ ਦੇ ਸਿਹਤ ਕਾਮਿਆਂ, ਫਰੰਟਲਾਈਨ ਵਰਕਰਾਂ, ਵੱਡੀ ਉਮਰ ਦੀ ਵਸੋਂ (50 ਸਾਲ ਤੋਂ ਉਪਰ) ਅਤੇ ਹੋਰ ਬਿਮਾਰੀਆਂ ਨਾਲ ਪੀੜਤ ਲੋਕਾਂ (50 ਸਾਲ ਜਾਂ ਘੱਟ ਉਮਰ) ਨੂੰ ਤਰਜੀਹੀ ਵਰਗ ਵਿੱਚ ਸ਼ਾਮਲ ਕੀਤਾ ਗਿਆ ਹੈ। ਸਿਹਤ ਸਕੱਤਰ ਹੁਸਨ ਲਾਲ ਮੁਤਾਬਕ ਸੂਬੇ ਨੇ 1.25 ਲੱਖ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਕਾਮਿਆਂ ਦਾ ਡੇਟਾ ਤਿਆਰ ਕੀਤਾ ਹੈ ਜਿਨ੍ਹਾਂ ਨੂੰ ਪਹਿਲੇ ਪੜਾਅ ਵਿੱਚ ਵੈਕਸੀਨ ਲਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਲਗਭਗ 3 ਕਰੋੜ ਦੀ ਆਬਾਦੀ ਵਿੱਚੋਂ ਤਕਰੀਬਨ 23 ਫੀਸਦੀ ਵਸੋਂ (70 ਲੱਖ) ਇਸ ਦੇ ਘੇਰੇ ਵਿੱਚ ਆਉਂਦੀ ਹੈ।

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …