Breaking News
Home / ਪੰਜਾਬ / ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਹਿਣਾ – ਅਸੀਂ ਮੋਦੀ ਸਰਕਾਰ ਅੱਗੇ ਗੋਡੇ ਨਹੀਂ ਟੇਕਾਂਗੇ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਹਿਣਾ – ਅਸੀਂ ਮੋਦੀ ਸਰਕਾਰ ਅੱਗੇ ਗੋਡੇ ਨਹੀਂ ਟੇਕਾਂਗੇ

Image Courtesy :jagbani(punjabkesari)

ਜੰਡਿਆਲਾ ਗੁਰੂ ‘ਚ ਫਿਰ ਯਾਤਰੀ ਰੇਲ ਗੱਡੀਆਂ ਦਾ ਰਾਹ ਰੋਕਿਆ
ਜੰਡਿਆਲਾ ਗੁਰੂ/ਬਿਊਰੋ ਨਿਊਜ਼
ਪੰਜਾਬ ਵਿਚ ਕਿਸਾਨ ਜਥੇਬੰਦੀਆਂ ਨੇ ਮਾਲ ਤੇ ਰੇਲ ਗੱਡੀਆਂ ਨੂੰ 15 ਦਿਨਾਂ ਤੱਕ ਲੰਘਣ ਦੀ ਸਹਿਮਤੀ ਦਿੱਤੀ ਹੋਈ ਹੈ ਅਤੇ ਪੰਜਾਬ ਵਿਚ ਰੇਲ ਗੱਡੀਆਂ ਚੱਲ ਵੀ ਪਈਆਂ ਹਨ। ਇਸੇ ਦੌਰਾਨ ਅੱਜ ਫਿਰ ਯਾਤਰੂ ਗੱਡੀਆਂ ਨੂੰ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੋਂ ਲਾਂਘਾ ਨਾ ਮਿਲਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਮੁੜ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ਉੱਪਰ ਜੰਡਿਆਲਾ ਗੁਰੂ ਵਿਖੇ ਪਟੜੀਆਂ ‘ਤੇ ਬੈਠੀ ਅਤੇ ਯਾਤਰੀ ਗੱਡੀਆਂ ਨੂੰ ਲਾਂਘਾ ਦੇਣ ਤੋਂ ਇਨਕਾਰ ਕੀਤਾ ਗਿਆ, ਪਰ ਮਾਲ ਗੱਡੀਆਂ ਨੂੰ ਲਾਂਘਾ ਦਿੱਤਾ ਗਿਆ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਫੈਸਲਾ ਕੀਤਾ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਈਨ ਨਹੀਂ ਮੰਨਣੀ। ਉਨ੍ਹਾਂ ਕਿਹਾ ਉਹ ਸੱਤ ਸਤੰਬਰ ਤੋਂ ਜੇਲ੍ਹ ਭਰੋ ਅੰਦੋਲਨ ਕਰ ਰਹੇ ਹਨ ਅਤੇ 24 ਅਕਤੂਬਰ ਤੋਂ ਰੇਲ ਰੋਕੋ ਅੰਦੋਲਨ ਕਰ ਰਹੇ ਹਨ ਅਤੇ ਅੱਜ 62ਵੇਂ ਦਿਨ ਵਿਚ ਉਨ੍ਹਾਂ ਦਾ ਰੇਲ ਰੋਕੋ ਅੰਦੋਲਨ ਪਹੁੰਚ ਗਿਆ ਹੈ।

Check Also

ਸਾਬਕਾ ਮੰਤਰੀ ਦੀ ਅਗਵਾਈ ਹੇਠਲੀ OBC ਵਰਗ ਵਾਲੀ ਪਾਰਟੀ’ ਵੀ ਲੋਕ ਸਭਾ ਚੋਣ ਮੈਦਾਨ ‘ਚ 

    ਲੁਧਿਆਣਾ : ਲੋਕ ਸਭਾ ਚੋਣਾਂ ਦੇ ਐਲਾਨ ਹੁੰਦਿਆਂ ਹੀ ਪੰਜਾਬ ਦੇ OBC ਵਰਗ …