-18.3 C
Toronto
Saturday, January 24, 2026
spot_img
Homeਪੰਜਾਬਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਲੀਗਲ ਕਮੇਟੀ ਦਾ ਐਲਾਨ

ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਲੀਗਲ ਕਮੇਟੀ ਦਾ ਐਲਾਨ

Image Courtesy :jagbani(punjabkesari)

ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੀ 7 ਮੈਂਬਰੀ ਲੀਗਲ ਕਮੇਟੀ ਦਾ ਐਲਾਨ ਕੀਤਾ ਹੈ। ਇਨ੍ਹਾਂ 7 ਮੈਂਬਰਾਂ ਵਿਚ ਜਸਟਿਸ (ਰਿਟਾ.) ਨਿਰਮਲ ਸਿੰਘ, ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ (ਬਠਿੰਡਾ), ਐਡਵੋਕੇਟ ਰਾਜਬੀਰ ਸਿੰਘ (ਜਲੰਧਰ), ਐਡਵੋਕੇਟ ਹਰਪ੍ਰੀਤ ਸਿੰਘ ਗਰਚਾ (ਲੁਧਿਆਣਾ), ਐਡਵੋਕੇਟ ਅਨਿਲ ਕੁਮਾਰ ਗਰਗ (ਸੰਗਰੂਰ), ਐਡਵੋਕੇਟ ਦਲਜੀਤ ਸਿੰਘ ਬੈਨੀਪਾਲ ਖੰਨਾ (ਲੁਧਿਆਣਾ) ਤੇ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ (ਬਰਨਾਲਾ) ਸ਼ਾਮਲ ਹਨ। ਇਹ ਸਾਰੇ ਮੈਂਬਰ ਪਾਰਟੀ ਨੂੰ ਕਾਨੂੰਨੀ ਮਸਲਿਆਂ ਵਿਚ ਸਲਾਹ-ਮਸ਼ਵਰਾ ਦੇਣਗੇ। ਢੀਂਡਸਾ ਨੇ ਕਿਹਾ ਕਿ ਮੌਜੂਦਾ ਸਮੇਂ ਨਿਆਂਪਾਲਿਕਾ ਭਾਰਤੀ ਸਿਸਟਮ ਦਾ ਮੁੱਖ ਅੰਗ ਹੈ ਜਿਸ ਨੂੰ ਦੇਖਦਿਆਂ ਲੀਗਲ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਂਬਰਾਂ ਨੂੰ ਸਿਆਸੀ ਤੇ ਕਾਨੂੰਨੀ ਖੇਤਰਾਂ ਦਾ ਖਾਸਾ ਤਜਰਬਾ ਹੈ।

RELATED ARTICLES
POPULAR POSTS