-18.3 C
Toronto
Saturday, January 24, 2026
spot_img
Homeਪੰਜਾਬਬਲਜੀਤ ਸਿੰਘ ਦਾਦੂਵਾਲ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

ਬਲਜੀਤ ਸਿੰਘ ਦਾਦੂਵਾਲ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

Image Courtesy :jagbani(punjabkesar)

ਚੰਡੀਗੜ੍ਹ/ਬਿਊਰੋ ਨਿਊਜ਼
ਬਲਜੀਤ ਸਿੰਘ ਦਾਦੂਵਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਇਸ ਚੋਣ ਲਈ ਕੁੱਲ ਤਿੰਨ ਉਮੀਦਵਾਰ ਮੈਦਾਨ ਵਿਚ ਸਨ। ਦਾਦੂਵਾਲ ਨੇ ਸਿਰਫ 2 ਵੋਟਾਂ ਦੇ ਫਰਕ ਨਾਲ ਇਹ ਪ੍ਰਧਾਨਗੀ ਦੀ ਚੋਣ ਜਿੱਤੀ ਹੈ। ਹਰਿਆਣਾ ਗੁਰਦੁਆਰਾ ਕਮੇਟੀ ਦੇ ਕੁੱਲ 36 ਮੈਂਬਰ ਹਨ ਅਤੇ ਜਿਨ੍ਹਾਂ ਵਿਚੋਂ 19 ਵੋਟਾਂ ਦਾਦੂਵਾਲ ਦੇ ਹਿੱਸੇ ਆਈਆਂ ਅਤੇ ਝੀਂਡਾ ਗਰੁੱਪ ਵੱਲੋਂ ਜਸਬੀਰ ਸਿੰਘ ਖਾਲਸਾ ਨੂੰ 17 ਵੋਟਾਂ ਮਿਲੀਆਂ। ਜ਼ਿਕਰਯੋਗ ਹੈ ਕਿ ਨਵੀਂ ਚੁਣੀ ਗਈ ਕਮੇਟੀ ਅਗਲੇ ਢਾਈ ਸਾਲਾਂ ਲਈ ਕੰਮ ਕਰੇਗੀ।

RELATED ARTICLES
POPULAR POSTS