ਕਈ ਥਾਈਂ ਹੋਈਆਂ ਖੂਨੀ ਝੜਪਾਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਵੋਟਾਂ ਪੈਣ ਦਾ ਕੰਮ ਨਿੱਬੜ ਗਿਆ ਹੈ। ਕਈ ਥਾਈਂ ਜਿੱਥੇ ਹੱਥੋਪਾਈ ਤੇ ਝੜਪਾਂ ਦੀਆਂ ਖ਼ਬਰਾਂ ਹਨ, ਉਥੇ ਸੱਤਾਧਾਰੀ ਧਿਰ ਧੱਕੇਸ਼ਾਹੀ ਵੀ ਕਰਦੀ ਨਜ਼ਰ ਆਈ। ਬੇਸ਼ੱਕ ਮੁਕਾਬਲਾ ਕਾਂਗਰਸ ਦਾ ਅਕਾਲੀ ਦਲ ਨਾਲ ਹੈ, ਫਿਰ ਵੀ ਚੰਦ ਸੀਟਾਂ ‘ਤੇ ‘ਆਪ’ ਦੀ ਹਾਜ਼ਰੀ ਵੀ ਦਿਖਾਈ ਦਿੱਤੀ। ਇਨ੍ਹਾਂ ਚੋਣਾਂ ਨੂੰ ਪੰਚਾਇਤ ਚੋਣਾਂ ਦੇ ਟਰੇਲਰ ਵਜੋਂ ਵੀ ਵੇਖਿਆ ਜਾ ਰਿਹਾ ਹੈ ਤੇ ਛੇਤੀ ਹੀ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਵੀ ਹੁਣ ਐਲਾਨ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੇ ਨਤੀਜੇ ਆਉਂਦੀ 22 ਸਤੰਬਰ ਨੂੰ ਐਲਾਨੇ ਜਾਣਗੇ ਜਦੋਂਕਿ 402 ਉਮੀਦਵਾਰ ਪਹਿਲਾਂ ਹੀ ਬਿਨਾ ਮੁਕਾਬਲਾ ਜਿੱਤ ਚੁੱਕੇ ਹਨ ਜੋ ਕਿ ਸੱਤਾਧਾਰੀ ਧਿਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ।
ਜ਼ਿਕਰਯੋਗ ਹੈ ਕਿ ਅੱਜ ਪੰਜਾਬ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੌਰਾਨ ਮਾਨਸਾ, ਬਠਿੰਡਾ, ਤਰਨਤਾਰਨ, ਸੰਗਰੂਰ ਅਤੇ ਭਵਾਨੀਗੜ੍ਹ ਸਮੇਤ ਪੰਜਾਬ ਵਿਚ ਹੋਰ ਕਈ ਥਾਈ ਅਕਾਲੀ ਅਤੇ ਕਾਂਗਰਸੀ ਹੱਥੋ ਪਾਈ ਹੋਣ ਤੋਂ ਲੈ ਕੇ ਖੂਨੀ ਝੜਪਾਂ ਵਿਚ ਬਦਲਦੇ ਰਹੇ। ਬੇਸ਼ੱਕ ਜ਼ਖ਼ਮੀ ਹੋਣ ਵਾਲਿਆਂ ਵਿਚ ਅਕਾਲੀ ਅਤੇ ਕਾਂਗਰਸੀ ਦੋਵਾਂ ਧਿਰਾਂ ਦੇ ਵਰਕਰ ਸ਼ਾਮਲ ਹਨ, ਪਰ ਫਿਰ ਵੀ ਮਿਲੀਆਂ ਰਿਪੋਰਟਾਂ ਮੁਤਾਬਕ ਸੱਤਾਧਾਰੀ ਧਿਰ ਕਾਂਗਰਸ ਧੱਕੇਸ਼ਾਹੀ ਕਰਦੀ ਨਜ਼ਰ ਆਈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …